ਚੰਡੀਗੜ੍ਹ : ਗੋਲਡਨ ਸਟਾਰ ਮਲਕੀਤ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਧਰਮ ਸਿੰਘ 10 ਮਈ ਨੂੰ ਅਕਾਲ ਚਲਾਨਾ ਕਰ ਗਏ। ਉਪਰੰਤ ਉਨ੍ਹਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ। ਧਰਮ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 18 ਮਈ ਨੂੰ ਦੁਪਹਿਰ 12 ਤੋਂ 2 ਵਜੇ ਤਕ ਨਕੋਦਰ ਦੇ ਪਿੰਡ ਹੁਸੈਨਪੁਰ ਵਿਖੇ ਪੈਣਗੇ।