HOW TO TRACK LOST SMART PHONE: ਇੱਕ ਤਾਜ਼ਾ ਖੋਜ ਦਰਸਾਉਂਦੀ ਹੈ ਕਿ ਦੁਨੀਆ ਭਰ ਵਿੱਚ ਹਰ ਸਾਲ 7 ਕਰੋੜ ਤੋਂ ਵੱਧ ਮੋਬਾਈਲ ਫੋਨ ਗੁਆਚ ਜਾਂਦੇ ਹਨ। ਫ਼ੋਨ ਗੁਆਚਦੇ ਹੀ ਬਹੁਤ ਕੁਝ ਗੁਆਚ ਜਾਂਦਾ ਹੈ, ਕਿਉਂਕਿ ਫ਼ੋਨ ਵਿੱਚ ਤੁਹਾਡਾ ਨਿੱਜੀ ਡੇਟਾ, ਬੈਂਕ ਵੇਰਵੇ, ਮਹੱਤਵਪੂਰਨ ਦਸਤਾਵੇਜ਼ ਤੇ ਹੋਰ ਬਹੁਤ ਕੁਝ ਹੋ ਸਕਦਾ ਹੈ। ਤੁਸੀਂ ਆਪਣੇ ਗੁਆਚੇ ਹੋਏ ਫੋਨ ਨੂੰ ਲੱਭ ਸਕਦੇ ਹੋ, ਪਰ ਇਸ ਲਈ ਤੁਹਾਨੂੰ ਆਪਣੇ ਮੋਬਾਈਲ ਫ਼ੋਨ ਦਾ IMEI ਨੰਬਰ ਚਾਹੀਦਾ ਹੈ। ਇਸ ਨਾਲ ਤੁਸੀਂ ਆਪਣੇ ਮੋਬਾਈਲ ਫ਼ੋਨ ਨੂੰ ਬਹੁਤ ਆਸਾਨੀ ਨਾਲ ਟ੍ਰੈਕ ਕਰ ਸਕਦੇ ਹੋ।

IMEI ਨੰਬਰ ਦੀ ਮਦਦ ਨਾਲ ਤੁਸੀਂ ਆਪਣੇ ਗੁੰਮ ਹੋਏ ਮੋਬਾਈਲ ਨੂੰ ਟ੍ਰੈਕ ਕਰ ਸਕਦੇ ਹੋ ਤੇ ਉਸ ਨੂੰ ਲੱਭ ਵੀ ਸਕਦੇ ਹੋ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਇਹ IMEI ਨੰਬਰ ਕੀ ਹੈ ਤੇ ਇਸ ਦੇ ਜ਼ਰੀਏ ਫੋਨ ਨੂੰ ਕਿਵੇਂ ਟ੍ਰੈਕ ਕੀਤਾ ਜਾ ਸਕਦਾ ਹੈ। ਆਓ, ਅੱਜ ਅਸੀਂ ਤੁਹਾਨੂੰ ਇਹ ਸਭ ਕੁਝ ਦੱਸਣ ਜਾ ਰਹੇ ਹਾਂ। ਜਾਣਦੇ ਹਾਂ ਕਿ IMEI ਨੰਬਰ ਦੀ ਮਦਦ ਨਾਲ, ਤੁਸੀਂ ਇੱਕ ਚੁਟਕੀ ਵਿੱਚ ਆਪਣਾ ਐਂਡਰਾਇਡ ਮੋਬਾਈਲ ਫੋਨ ਲੱਭ ਸਕਦੇ ਹੋ...!

IMEI ਨੰਬਰ ਕੀ ਹੈ? (WHATS IS IMEI NUMBER)IMEI Number
IMEI ਨੰਬਰ (international Mobile Equipment Identity) ਇੱਕ 15-ਅੰਕਾਂ ਵਾਲਾ ਕੋਡ ਹੈ, ਜੋ GSMA ਦੁਆਰਾ ਅਧਿਕਾਰਤ ਹੈ। ਤੁਸੀਂ ਇਸ ਨੂੰ ਆਪਣੇ ਫ਼ੋਨ ਦਾ ਪਛਾਣ ਪੱਤਰ ਵੀ ਕਹਿ ਸਕਦੇ ਹੋ। ਇਹ ਭਾਰਤ ਵਰਗੇ ਦੇਸ਼ ਵਿੱਚ ਮਨੁੱਖ ਲਈ ਆਧਾਰ ਕਾਰਡ ਦੇ ਸਮਾਨ ਹੈ। ਜਦੋਂ ਵੀ ਕਿਸੇ ਮੋਬਾਈਲ ਫ਼ੋਨ ਦੀ ਵਰਤੋਂ ਕਾਲ ਕਰਨ, ਸੁਨੇਹੇ ਭੇਜਣ ਲਈ ਕੀਤੀ ਜਾਂਦੀ ਹੈ ਤਾਂ ਇਸ ਦੇ ਨਾਲ ਹੀ ਇਸ IMEI ਨੰਬਰ ਨੂੰ ਆਪਣੇ ਆਪ ਟ੍ਰੈਕ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਸ ਤੋਂ ਇਲਾਵਾ ਕੁਝ ਲੋਕ ਆਪਣੇ ਫੋਨ 'ਚ ਬਲੂਟੁੱਥ ਟ੍ਰੈਕਰ GPS ਲੋਕੇਟਰ ਦੀ ਵਰਤੋਂ ਵੀ ਕਰਦੇ ਹਨ, ਜਿਸ ਰਾਹੀਂ ਸਮਾਰਟਫੋਨ ਦਾ ਪਤਾ ਲਗਾਇਆ ਜਾ ਸਕਦਾ ਹੈ। ਪਰ ਅਜਿਹਾ ਤਾਂ ਹੀ ਹੋ ਸਕਦਾ ਹੈ ਜੇਕਰ ਤੁਹਾਡੇ ਮੋਬਾਈਲ ਫ਼ੋਨ ਨੂੰ ਇੱਕ ਖਾਸ ਘੇਰੇ ਤੱਕ ਵਰਤਿਆ ਜਾਂਦਾ ਹੈ। ਤੁਸੀਂ ਸਿਰਫ ਥੋੜੀ ਦੂਰੀ ਲਈ ਅਜਿਹਾ ਕਰਕੇ ਇਸ ਨੂੰ ਟ੍ਰੈਕ ਕਰ ਸਕਦੇ ਹੋ। ਮੰਨ ਲਓ ਜੇਕਰ ਤੁਹਾਡਾ ਫ਼ੋਨ ਤੁਹਾਡੇ ਤੋਂ ਲਗਪਗ 10 ਕਿਲੋਮੀਟਰ ਮੀਟਰ ਦੀ ਦੂਰੀ 'ਤੇ ਹੈ, ਤਾਂ ਤੁਸੀਂ ਸਿਰਫ਼ ਇੱਕ IMEI ਨੰਬਰ ਰਾਹੀਂ ਹੀ ਆਪਣੇ ਫ਼ੋਨ ਨੂੰ ਟ੍ਰੈਕ ਕਰ ਸਕਦੇ ਹੋ।

ਇਹ IMEI ਨੰਬਰ ਕਿੱਥੇ ਲੱਭਣਾ ਹੈ? (How TO TRACK LOST SMART PHONE) ਇਹ ਨੰਬਰ ਪ੍ਰਾਪਤ ਕਰਨਾ ਬਹੁਤ ਆਸਾਨ ਹੈ, ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਸੀਂ ਇਸ ਨੂੰ ਆਪਣੇ ਐਂਡਰਾਇਡ ਫੋਨ ਵਿੱਚ ਬਹੁਤ ਸੌਖੇ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਮੋਬਾਈਲ ਫੋਨ ਦੇ ਡਾਇਲਪੈਡ ਵਿੱਚ ਇੱਕ ਕੋਡ ਦਰਜ ਕਰਨਾ ਹੋਵੇਗਾ। ਇਹ ਨੰਬਰ “*#06#” ਹੈ। ਇਸ ਨੰਬਰ ਨੂੰ ਦਰਜ ਕਰਕੇ, ਤੁਸੀਂ ਆਸਾਨੀ ਨਾਲ ਆਪਣੇ ਮੋਬਾਈਲ ਫੋਨ ਦਾ IMEI ਨੰਬਰ ਪ੍ਰਾਪਤ ਕਰ ਸਕਦੇ ਹੋ।

ਹਾਲਾਂਕਿ, ਐਂਡਰੌਇਡ ਮੋਬਾਈਲ ਫੋਨਾਂ ਵਿੱਚ ਇੱਕ ਹੋਰ ਤਰੀਕਾ ਹੈ ਜਿਸ ਰਾਹੀਂ ਤੁਸੀਂ ਬਿਨਾਂ ਕਿਸੇ ਨੰਬਰ ਦੇ ਆਪਣੇ ਮੋਬਾਈਲ ਫੋਨ ਦਾ IMEI ਨੰਬਰ ਪ੍ਰਾਪਤ ਕਰ ਸਕਦੇ ਹੋ। ਇਸ ਲਈ, ਤੁਹਾਨੂੰ ਆਪਣੇ ਐਂਡਰੌਇਡ ਮੋਬਾਈਲ ਫੋਨ ਦੀ ਸੈਟਿੰਗ ਵਿੱਚ ਜਾਣਾ ਹੋਵੇਗਾ, ਉਸ ਤੋਂ ਬਾਅਦ ਤੁਹਾਨੂੰ ਫੋਨ ਅਬਾਊਟ (Phone about) ‘ਤੇ ਕਲਿੱਕ ਕਰਨਾ ਹੋਵੇਗਾ ਤੇ ਇੱਥੇ ਤੁਹਾਨੂੰ ਆਪਣੇ ਫੋਨ ਦਾ IMEI ਨੰਬਰ ਮਿਲ ਜਾਵੇਗਾ।  

ਹਾਲਾਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਮੋਬਾਈਲ ਫੋਨ ਦੇ ਰਿਵਰਸ ਸਾਈਡ 'ਤੇ ਇਹ ਨੰਬਰ ਯਾਨੀ IMEI ਹੁੰਦਾ ਹੈ। ਇਹ ਬੈਟਰੀ ਦੇ ਬਿਲਕੁਲ ਹੇਠਾਂ ਦੇਖਿਆ ਜਾ ਸਕਦਾ ਹੈ, ਪਰ ਅੱਜ-ਕੱਲ੍ਹ ਅਜਿਹੇ ਮੋਬਾਈਲ ਫੋਨ ਆਉਣੇ ਸ਼ੁਰੂ ਹੋ ਗਏ ਹਨ, ਜਿਸ 'ਚ ਤੁਸੀਂ ਬੈਟਰੀ ਨੂੰ ਵੱਖ ਨਹੀਂ ਕਰ ਸਕਦੇ। ਇਸ ਦਾ ਮਤਲਬ ਹੈ ਕਿ ਅੱਜਕੱਲ੍ਹ ਜ਼ਿਆਦਾਤਰ ਐਂਡਰਾਇਡ ਸਮਾਰਟਫ਼ੋਨ ਨਾਨ-ਰਿਮੂਵੇਬਲ ਬੈਟਰੀ ਨਾਲ ਆਉਂਦੇ ਹਨ। ਇਸ ਤੋਂ ਇਲਾਵਾ, ਤੁਸੀਂ ਫੋਨ ਦੀ ਪੈਕੇਜਿੰਗ 'ਤੇ IMEI ਨੰਬਰ ਆਸਾਨੀ ਨਾਲ ਲੱਭ ਸਕਦੇ ਹੋ, ਇਹ ਬਾਕਸ 'ਤੇ ਲਿਖਿਆ ਹੁੰਦਾ ਹੈ। ਹੁਣ ਇੱਥੇ ਸਵਾਲ ਪੈਦਾ ਹੋ ਗਿਆ ਹੈ ਕਿ ਇਸ ਰਾਹੀਂ ਤੁਸੀਂ ਆਪਣਾ ਮੋਬਾਈਲ ਫੋਨ ਕਿਵੇਂ ਲੱਭ ਸਕਦੇ ਹੋ?

ਪੁਲਿਸ ਮੋਬਾਈਲ ਫ਼ੋਨ ਦਾ IMEI ਨੰਬਰ ਕਿਵੇਂ ਟ੍ਰੈਕ ਕਰਦੀ ਹੈ? (HOW TO TRACK LOST SMART PHONE) )(How to find mobile by IMEI)

ਜਿਵੇਂ ਕਿ ਅਸੀਂ ਤੁਹਾਨੂੰ ਉੱਪਰ ਦੱਸਿਆ ਹੈ ਕਿ ਜਦੋਂ ਵੀ ਕਿਸੇ ਹੋਰ ਨੈੱਟਵਰਕ ਦੀ ਵਰਤੋਂ ਕਰਕੇ ਤੁਹਾਡੇ ਗੁੰਮ ਹੋਏ ਮੋਬਾਈਲ ਫੋਨ ਤੋਂ ਕੋਈ ਕਾਲ, ਸੁਨੇਹਾ ਆਦਿ ਕੀਤਾ ਜਾਂਦਾ ਹੈ ਤਾਂ ਇਸ IMEI ਨੰਬਰ ਦੁਆਰਾ ਟ੍ਰੈਕ ਕੀਤਾ ਜਾਂਦਾ ਹੈ। ਪੁਲਿਸ ਨੂੰ ਇਸ ਰਾਹੀਂ ਤੁਹਾਡੇ ਫ਼ੋਨ ਦੀ ਸਹੀ ਲੋਕੇਸ਼ਨ ਪਤਾ ਲੱਗ ਜਾਂਦੀ ਹੈ। ਇਸ ਤੋਂ ਬਾਅਦ ਪੁਲਿਸ ਤੁਹਾਡੇ ਮੋਬਾਈਲ ਫ਼ੋਨ ਨੂੰ ਲੱਭ ਲੈਂਦੀ ਹੈ।

ਇੱਥੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਆਖਰ ਕੀ ਕਿਸੇ ਚੋਰੀ ਹੋਏ ਮੋਬਾਈਲ ਦਾ IMEI ਨੰਬਰ ਬਦਲਿਆ ਜਾ ਸਕਦਾ ਹੈ, ਤਾਂ ਜਵਾਬ ਹੋਵੇਗਾ ਹਾਂ, ਅਜਿਹਾ ਕੀਤਾ ਜਾ ਸਕਦਾ ਹੈ। ਮੰਨ ਲਓ ਕਿ ਤੁਹਾਡਾ ਮੋਬਾਈਲ ਫ਼ੋਨ ਚੋਰੀ ਹੋ ਗਿਆ ਹੈ ਤੇ ਉਸ ਤੋਂ ਬਾਅਦ ਉਸ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ, ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਦਾ IMEI ਨੰਬਰ ਇੱਕ ਤਕਨੀਕ ਦੀ ਵਰਤੋਂ ਕਰਕੇ ਬਦਲ ਦਿੱਤਾ ਗਿਆ ਹੈ।

ਇਹ ਡਿਵਾਈਸ ਜਿਸ ਰਾਹੀਂ IMEI ਨੰਬਰ ਬਦਲਿਆ ਜਾ ਸਕਦਾ ਹੈ, ਨੂੰ ਫਲੈਸ਼ਰ (Flasher) ਕਿਹਾ ਜਾਂਦਾ ਹੈ। ਇਸ ਪ੍ਰਕਿਰਿਆ ਵਿੱਚ ਤੁਹਾਡੇ ਮੋਬਾਈਲ ਫ਼ੋਨ ਨੂੰ ਕੰਪਿਊਟਰ ਨਾਲ ਕਨੈਕਟ ਕਰਕੇ IMEI ਨੰਬਰ ਨੂੰ ਮੋਡੀਫਾਈ ਕਰ ਦਿੱਤਾ ਜਾਂਦਾ ਹੈ। ਅਜਿਹਾ ਕਰਨ ਤੋਂ ਬਾਅਦ ਤੁਹਾਡਾ ਮੋਬਾਈਲ ਫੋਨ ਨਹੀਂ ਮਿਲ ਸਕਦਾ। ਤੁਹਾਡਾ IMEI ਨੰਬਰ ਵੀ ਇਸ ਤਰੀਕੇ ਨਾਲ ਬਲੌਕ ਕੀਤਾ ਜਾ ਸਕਦਾ ਹੈ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904