ਨਵੀਂ ਦਿੱਲੀ: ਬਾਲੀਵੁੱਡ ਐਕਟਰ ਨਵਾਜ਼ੂਦੀਨ ਸਿਦੀਕੀ (Nawazuddin Siddiqui) ਦੇ ਜਨਮਦਿਨ ਦੇ ਮੌਕੇ ਉਸ ਦੀ ਫ਼ਿਲਮ ਘੁੰਮਕੇਤੂ (Ghoomketu) ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਕਰੀਬ 1 ਮਿੰਟ 56 ਸੈਕਿੰਡ ਦੇ ਇਸ ਟ੍ਰੇਲਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਫ਼ਿਲਮ ਵਿੱਚ ਨਵਾਜ਼ ਦੇ ਨਾਲ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਨਜ਼ਰ ਆਉਣਗੇ।

ਨਵਾਜ਼ੂਦੀਨ ਸਿਦੀਕੀ

ਫ਼ਿਲਮ ਵਿੱਚ ਨਵਾਜ਼ੂਦੀਨ ਸਿੱਦੀਕੀ ‘ਘੁੰਮਕੇਤੂ’ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਕਿ ਫ਼ਿਲਮ ਦਾ ਟਾਈਟਲ ਵੀ ਹੈ। ਇਸ ਦੇ ਨਾਲ ਹੀ ਅਨੁਰਾਗ ਕਸ਼ਯਪ ਫ਼ਿਲਮ ‘ਚ ਪੁਲਿਸ ਮੁਲਾਜ਼ਮ ਬਣੇ ਹਨ। 'ਘੁੰਮਕੇਤੂ' ‘ਚ ਸੰਤਾ ਬੂਆ ਦੇ ਕਿਰਦਾਰ ‘ਚ ਇਲਾ ਅਰੁਣ, ਦੱਦਾ ਦੇ ਰੋਲ ‘ਚ ਰਘੁਬੀਰ ਯਾਦਵ, ਸਵਾਨੰਦ ਕਿਰਕੀਰ ਅਤੇ ਰਾਗਿਨੀ ਖੰਨਾ ਵੀ ਅਹਿਮ ਨਿਭਾਕਾ ‘ਚ ਹਨ। ਇਨ੍ਹਾਂ ਤੋਂ ਇਲਾਵਾ ਟ੍ਰੇਲਰ ‘ਚ ਅਮਿਤਾਭ ਬੱਚਨ, ਰਣਵੀਰ ਸਿੰਘ, ਸੋਨਾਕਸ਼ੀ ਸਿਨਹਾ, ਚਿਤਰਾਂਗਦਾ ਸਿੰਘ, ਲੌਰੇਨ ਗੋਟਲਿਬ ਅਤੇ ਫਿਲਮ ਨਿਰਮਾਤਾ ਨਿਖਿਲ ਅਡਵਾਨੀ ਸਪੈਸ਼ਲ ਅਪੀਅਰੈਂਸ ‘ਚ ਨਜ਼ਰ ਆਉਣਗੇ।

ਟ੍ਰੇਲਰ ਨੂੰ ਵੇਖ ਕੇ ਅਜਿਹਾ ਲੱਗਦਾ ਹੈ ਕਿ ਫਿਲਮ ਵਿਚ ਕਈ ਟਵੀਸਟ ਅਤੇ ਟਰਨਸ ਦੇਖਣ ਨੂੰ ਮਿਲਣਗੇ। ਜ਼ੀ5 ‘ਤੇ ‘ਘੁੰਮਕੇਤੂ’ 22 ਮਈ ਨੂੰ ਰਿਲੀਜ਼ ਹੋਵੇਗੀ। ਪੁਸ਼ਪੇਂਦਰ ਨਾਥ ਮਿਸ਼ਰਾ ਵਲੋਂ ਡਾਈਰੈਕਟ ਇਸ ਫ਼ਿਲਮ ਦੀ ਰਿਲੀਜ਼ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਵੇਖੋ ਟ੍ਰੇਲਰ:



ਟ੍ਰੇਲਰ ‘ਚ ਰਣਵੀਰ ਸਿੰਘ ਅਤੇ ਸੋਨਾਕਸ਼ੀ ਸਿਨਹਾ ਦੀ ਇੱਕ ਝਲਕ ਦਿਖਾਈ ਗਈ ਹੈ। ਟ੍ਰੇਲਰ ਵਿੱਚ ਮੈਗਾਸਟਾਰ ਅਮਿਤਾਭ ਬੱਚਨ ਅਤੇ ਖੂਬਸੂਰਤ ਚਿਤਰਾਂਗਦਾ ਸਿੰਘ ਵੀ ਨਜ਼ਰ ਆਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904