ਜੰਮੂ-ਕਸ਼ਮੀਰ: ਸ੍ਰੀਨਗਰ ਦੇ ਨਵਾਂਕਾਲ ਵਿਚ ਸੁਰੱਖਿਆ ਬਲਾਂ ਦੁਆਰਾ ਦੋ ਅੱਤਵਾਦੀ ਮਾਰੇ ਗਏ। ਇਹ ਕਾਰਵਾਈ ਰਾਤ ਨੂੰ ਇੱਕ ਵਜੇ ਸ਼ੁਰੂ ਕੀਤੀ ਗਈ ਸੀ ਅਤੇ ਕਈਂ ਘੰਟਿਆਂ ਤਕ ਜਾਰੀ ਰਹੀ। ਮਾਰੇ ਗਏ ਇੱਕ ਅੱਤਵਾਦੀ ਹੁਰੀਅਤ ਦੇ ਸੱਯਦ ਅਲੀ ਗਿਲਾਨੀ ਧੜੇ ਦੇ ਮੁਖੀ ਅਸ਼ਰਫ ਸਹਿਰਾਇ ਦਾ 26 ਸਾਲਾ ਬੇਟਾ ਹੈ, ਜਿਸਦਾ ਨਾਂ ਜੁਨੈਦ ਸਹਿਰਾਈ ਦੱਸਿਆ ਗਿਆ ਹੈ। ਜੁਨੈਦ ਤੋਂ ਇਲਾਵਾ ਉਸਦਾ ਇੱਕ ਸਾਥੀ ਵੀ 15 ਘੰਟੇ ਦੀ ਮੁਠਭੇੜ ‘ਚ ਮਾਰਿਆ ਗਿਆ ਸੀ। ਮਾਰੇ ਗਏ ਦੋਵੇਂ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਸੀ।


ਜੰਮੂ ਕਸ਼ਮੀਰ ਪੁਲਿਸ ਦੇ ਆਈਜੀ ਵਿਜੇ ਕੁਮਾਰ ਮੁਤਾਬਕ ਮੁਠਭੇੜ ਅੱਜ ਸਵੇਰੇ ਤੜਕੇ ਸ਼ੁਰੂ ਹੋਈ ਜਦੋਂ ਸੁਰੱਖਿਆ ਬਲਾਂ ਨੇ ਇੱਕ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਨਵਾਕਦਲ ਖੇਤਰ ਵਿੱਚ ਇੱਕ ਘਰ ਨੂੰ ਘੇਰ ਲਿਆ। ਅੰਦਰ ਲੁੱਕੇ ਅੱਤਵਾਦੀਆਂ ਨੇ ਗ੍ਰੇਨੇਡ ਸੁੱਟੇ ਅਤੇ ਸੁਰੱਖਿਆ ਬਲਾਂ ‘ਤੇ ਗੋਲੀਆਂ ਚਲਾਈਆਂ ਜਿਸ ‘ਚ ਸੀਆਰਪੀਐਫ ਦੇ ਚਾਰ ਅਤੇ ਜੰਮੂ-ਕਸ਼ਮੀਰ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ।

ਅੱਤਵਾਦੀਆਂ ਨੇ ਇਸ ਦਾ ਫਾਇਦਾ ਉਠਾਇਆ ਅਤੇ ਕਿਸੇ ਹੋਰ ਘਰ ਵਿੱਚ ਪਨਾਹ ਲਈ। ਸੁਰੱਖਿਆ ਬਲਾਂ ਲਈ ਇਹ ਹੋਰ ਵੀ ਮੁਸ਼ਕਲ ਸੀ ਕਿ ਜਿਸ ਖੇਤਰ ਵਿੱਚ ਮੁਕਾਬਲਾ ਹੋ ਰਿਹਾ ਸੀ ਉਹ ਖੇਤਰ ਬਹੁਤ ਸੰਘਣੀ ਆਬਾਦੀ ਵਾਲਾ ਹੈ ਅਤੇ ਮਕਾਨ ਇੱਕ ਦੂਜੇ ਦੇ ਬਹੁਤ ਨੇੜੇ ਹਨ। ਸਾਰੀ ਸਾਵਧਾਨੀ ਵਰਤਦੇ ਹੋਏ ਸੁਰੱਖਿਆ ਬਲਾਂ ਨੇ ਆਪ੍ਰੇਸ਼ਨ ਕੀਤਾ ਅਤੇ ਜਵਾਬੀ ਕਾਰਵਾਈ ਕਰਦਿਆਂ ਸੁਰੱਖਿਆ ਬਲਾਂ ਨੇ 15 ਘੰਟਿਆਂ ਦੀ ਮੁਠਭੇੜ ਵਿਚ ਦੋਵਾਂ ਅੱਤਵਾਦੀਆਂ ਨੂੰ ਮਾਰ ਦਿੱਤਾ।

ਦੱਸ ਦਈਏ ਕਿ ਮੁਠਭੇੜ ਦੀ ਸ਼ੁਰੂਆਤ ਹੁੰਦੇ ਹੀ ਪੂਰੇ ਸ੍ਰੀਨਗਰ ਵਿੱਚ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਅਤੇ ਸਵੇਰ ਤੱਕ ਬੀਐਸਐਨਐਲ ਨੂੰ ਛੱਡ ਕੇ ਸਾਰੀਆਂ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਸ ਦੇ ਨਾਲ ਹੀ ਕੋਰੋਨਾ ਕਰਕੇ ਜਾਰੀ ਹੋਏ ਦਿਸ਼ਾ ਨਿਰਦੇਸ਼ਾਂ ਮੁਤਾਬਕ ਲਾਸ਼ਾਂ ਪਰਿਵਾਰ ਵਾਲਿਆਂ ਨੂੰ ਨਹੀਂ ਸੌਂਪੀਆਂ ਜਾਣਗੀਆਂ। ਸ੍ਰੀਨਗਰ ‘ਚ ਤਕਰੀਬਨ ਦੋ ਸਾਲਾਂ ਬਾਅਦ ਇਹ ਪਹਿਲਾ ਮੁਕਾਬਲਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904