ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰੋਡਕਸ਼ਨ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਕੰਪਨੀ ਦੇ 600 ਡੀਲਰਸ਼ਿਪਸ ਵੀ ਖੁੱਲ੍ਹ ਗਈਆਂ ਹਨ। ਤਾਲਾਬੰਦੀ ਕਾਰਨ ਜਿੱਥੇ ਕੰਪਨੀਆਂ ਦੀ ਕੋਈ ਵਿਕਰੀ ਨਹੀਂ ਹੋਈ, ਉੱਥੇ ਹੀ ਲੋਕਾਂ ਦੀਆਂ ਜੇਬਾਂ ਵਿੱਚ ਵੀ ਪੈਸਾ ਘੱਟ ਗਿਆ। ਇਸ ਲਈ ਕਾਰ ਨਿਰਮਾਤਾ ਕੰਪਨੀਆਂ ਨੇ ਨਵੀਆਂ ਸਕੀਮਾਂ, ਆਕਰਸ਼ਕ EMI ਤੇ ਵੱਡੀਆਂ ਛੋਟਾਂ ਸਮੇਤ ਕਈ ਦਿਲਕਸ਼ ਆਫਰ ਪੇਸ਼ ਕੀਤੇ ਹਨ ਤਾਂ ਜੋ ਲੋਕ ਉਨ੍ਹਾਂ ਦੀਆਂ ਕਾਰਾਂ ਖਰੀਦਣਾ ਸ਼ੁਰੂ ਕਰਨ।


ਜ਼ਰੂਰ ਪੜ੍ਹੋ- ਮੋਦੀ ਦੇ 20 ਲੱਖ ਕਰੋੜੀ ਪੈਕੇਜ 'ਤੇ ਉੱਠਣ ਲੱਗੇ ਸਵਾਲ! ਕੈਪਟਨ ਮਗਰੋਂ ਕੇਜਰੀਵਾਲ ਵੱਡਾ ਦਾਅਵਾ
Nexa ਡੀਲਰਸ਼ਿਪ ਰਾਹੀਂ ਵੇਚੀ ਜਾਣ ਵਾਲੀ ਇਗਨਿਸ ਇਸ ਪ੍ਰੀਮੀਅਮ ਸੈਗਮੈਂਟ ਦਾ ਸ਼ੁਰੂਆਤੀ ਮਾਡਲ ਹੈ, ਜਿਸ ਨੂੰ ਕੰਪਨੀ ਨੇ ਹਾਲ ਹੀ ਵਿੱਚ BS6 ਮਾਪਦੰਡਾਂ ਮੁਤਾਬਕ ਢਾਲਿਆ ਹੈ। ਇਹ ਕਾਰ ਸਿਰਫ 1.2 ਲੀਟਰ ਦੇ ਪੈਟ੍ਰੋਲ ਇੰਜਣ ਨਾਲ ਹੀ ਆਉਂਦੀ ਹੈ ਅਤੇ ਕੰਪਨੀ ਨੇ ਹੁਣ ਇਸ 'ਤੇ 20,000 ਰੁਪਏ ਤਕ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਐਲਾਨਿਆ ਹੈ।

ਸਬੰਧਤ ਖ਼ਬਰ- ਰਿਤਿਕ ਰੋਸ਼ਨ ਦੀ ਨਵੀਂ Mercedes ਚੱਲਦਾ-ਫਿਰਦਾ ਮਹਿਲ, ਜਾਣੋ ਕੀ ਕੁਝ ਖਾਸ
Maruti Baleno ਕੰਪਨੀ ਦੀ ਪਹਿਲੀ ਅਜਿਹੀ ਕਾਰ ਹੈ ਜਿਸ ਵਿੱਚ BS6 ਇੰਜਣ ਦਿੱਤਾ ਗਿਆ ਸੀ। ਭਾਰਤ ਵਿੱਚ ਕੰਪਨੀ ਦੀ ਇਸ ਪ੍ਰੀਮੀਅਮ ਹੈਚਬੈਕ ਦਾ ਮੁਕਾਬਲਾ Hyundai Elite i20, Honda Jazz ਨਾਲ ਹੈ। Ignis ਵਾਂਗ ਕੰਪਨੀ ਨੇ ਇਸ 'ਤੇ ਵੀ 20,000 ਰੁਪਏ ਤਕ ਦਾ ਕੈਸ਼ ਡਿਸਕਾਊਂਟ ਤੇ 15,000 ਰੁਪਏ ਤਕ ਦਾ ਐਕਸਚੇਂਜ ਬੋਨਸ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵਿਗਿਆਨੀਆਂ ਦੀ ਚੇਤਾਵਨੀ, ਹੁਣ ਸੂਰਜ ਹੋ ਸਕਦਾ 'ਲੌਕਡਾਊਨ', ਭੁਚਾਲ, ਅਕਾਲ ਤੇ ਠੰਢ ਦਾ ਖਤਰਾ
Honda City, Hyundai Verna ਨੂੰ ਕਰੜੀ ਟੱਕਰ ਦੇਣ ਵਾਲੀ ਮਾਰੂਤੀ ਨੈਕਸਾ ਦੀ ਕਾਰ Ciaz ਦੂਜੀਆਂ ਕਾਰਾਂ ਦੇ ਮੁਕਾਬਲੇ ਮਹਿੰਗੀ ਵੀ ਹੈ, ਜਿਸ ਕਰਕੇ ਇਸ 'ਤੇ ਛੋਟ ਵੀ ਘੱਟ ਹੈ। ਕੰਪਨੀ ਨੇ ਇਸ 'ਤੇ ਵੀ 10,000 ਰੁਪਏ ਤਕ ਦਾ ਕੈਸ਼ ਡਿਸਕਾਊਂਟ ਤੇ 20,000 ਰੁਪਏ ਤਕ ਦਾ ਐਕਸਚੇਂਜ ਬੋਨਸ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, 20,000 ਰੁਪਏ ਦਾ ਬੋਨਸ ਸਿਰਫ ਟੌਪ ਮੌਡਲ ਸਿਆਜ਼ ਖਰੀਦਣ 'ਤੇ ਹੀ ਮਿਲੇਗਾ। ਇਸ ਤੋਂ ਇਲਾਵਾ ਕੰਪਨੀ ਨੇ Nexa ਲਾਈਨਅੱਪ ਦੀ MPV XL6 ਅਤੇ S-Cross 'ਤੇ ਵੀ ਕੁਝ ਡਿਸਕਾਊਂਟ ਐਲਾਨੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Car loan Information:

Calculate Car Loan EMI