ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਨਾਜਾਇਜ਼ ਸ਼ਰਾਬ ਵਿਕਣ ਦਾ ਮਾਮਲਾ ਸਾਹਮਣੇ ਆਉਣ 'ਤੇ ਇਲਾਕੇ ਦੇ ਥਾਣੇਦਾਰ ਤੇ ਡੀਐਸਪੀ ਖਿਲਾਫ ਕਾਰਵਾਈ ਹੋਏਗੀ। ਇਸ ਮਗਰੋਂ ਪੰਜਾਬ ਪੁਲਿਸ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਪਿੱਛੇ ਹੱਥ ਧੋ ਕੇ ਪੈ ਗਈ ਹੈ। ਅੱਜ ਜਲੰਧਰ ਪੁਲਿਸ ਵੱਲੋਂ ਇਨ੍ਹਾਂ ਦੇਸੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਮੁਹਿੰਮ ਚਲਾਈ ਗਈ।
ਪੁਲਿਸ ਨੇ ਜਲੰਧਰ ਦੇ ਪਿੰਡ ਧਰਮ ਦੀਆਂ ਛੰਨਾ ਵਿਖੇ ਸਤਲੁਜ ਦਰਿਆ ਦੇ ਵਿੱਚੋਂ-ਵਿੱਚ 20 ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਕਬਜ਼ੇ ‘ਚ ਲਈਆਂ। ਇਸ ਦੌਰਾਨ ਪੁਲਿਸ ਨੇ 500 ਲੀਟਰ ਦੇਸੀ ਸ਼ਰਾਬ ਤੇ 50 ਹਜ਼ਾਰ ਲੀਟਰ ਕੱਚੀ ਲਾਹਣ ਬਰਾਮਦ ਕੀਤੀ ਹੈ।
ਛਾਪੇਮਾਰੀ ਦੌਰਾਨ ਇੱਕ ਤਸਕਰ ਨੂੰ ਪੁਲਿਸ ਨੇ ਦਬੋਚ ਲਿਆ, ਜਦਕਿ ਬਾਕੀ ਫਰਾਰ ਹੋਣ ‘ਚ ਸਫਲ ਰਹੇ। ਪੁਲਿਸ ਅਧਿਕਾਰੀਆਂ ਮੁਤਾਬਕ ਤਸਕਰ ਦਰਿਆ ਦੇ ਵਿੱਚੋ-ਵਿੱਚ ਭੱਠੀਆਂ ਲਗਾਉਂਦੇ ਸੀ ਤੇ ਟਿਊਬਾਂ ‘ਚ ਹਵਾ ਭਰ ਕੇ ਉੱਥੇ ਤੱਕ ਪਹੁੰਚਦੇ ਸੀ। ਅੱਜ ਸਵੇਰੇ ਪੰਜ ਵਜੇ ਪੁਲਿਸ ਵੱਲੋਂ ਆਪਰੇਸ਼ਨ ਸ਼ੁਰੂ ਕੀਤਾ ਗਿਆ, ਜਿਸ ਦੌਰਾਨ ਇਸ ਦੇਸੀ ਸ਼ਰਾਬ ਤੇ ਕੱਚੀ ਲਾਹਣ ਬਰਾਮਦ ਹੋਈ ਹੈ।
ਹੁਣ DD Punjabi ਕਰਵਾਏਗਾ ਬੱਚਿਆਂ ਨੂੰ ਪੜ੍ਹਾਈ, ਇੱਕ ਕਲਿੱਕ 'ਚ ਜਾਣੋ ਕਿਹੜੇ ਵਿਦਿਆਰਥੀਆਂ ਦੀ ਕਦੋਂ ਲੱਗੇਗੀ ਕਲਾਸ
ਇਸ ਦੌਰਾਨ ਜਿਸ ਵਿਅਕਤੀ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ, ਉਸ ਪਾਸੋਂ ਉਸ ਦੇ ਸਾਥੀਆਂ ਦੇ ਨਾਂ ਵੀ ਪਤਾ ਲੱਗ ਗਏ ਹਨ। ਹੁਣ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਜਲੰਧਰ ‘ਚ ਕਈ ਥਾਂ ਦਰਿਆ ਦੇ ਕੰਢੇ ਤੋਂ ਦੇਸੀ ਸ਼ਰਾਬ ਦੀਆਂ ਭੱਠੀਆਂ ਬਰਾਮਦ ਕਰਦੀ ਰਹਿੰਦੀ ਹੈ। ਬਾਵਜੂਦ ਇਸ ਦੇ ਤਸਕਰਾਂ ਦੇ ਹੌਂਸਲੇ ਬੁਲੰਦ ਹਨ।
ਕੈਪਟਨ ਦੇ ਦਾਬੇ ਮਗਰੋਂ ਪੁਲਿਸ ਲੱਭਣ ਲੱਗੀ 'ਰੂੜ੍ਹੀ ਮਾਰਕਾ', ਦਰਿਆ 'ਚੋਂ 10 ਚੱਲਦੀਆਂ ਭੱਠੀਆਂ ਫੜੀਆਂ
ਏਬੀਪੀ ਸਾਂਝਾ
Updated at:
19 May 2020 01:44 PM (IST)
ਪੁਲਿਸ ਨੇ ਜਲੰਧਰ ਦੇ ਪਿੰਡ ਧਰਮ ਦੀਆਂ ਛੰਨਾ ਵਿਖੇ ਸਤਲੁਜ ਦਰਿਆ ਦੇ ਵਿੱਚੋਂ-ਵਿੱਚ 20 ਦੇ ਕਰੀਬ ਸ਼ਰਾਬ ਦੀਆਂ ਭੱਠੀਆਂ ਕਬਜ਼ੇ ‘ਚ ਲਈਆਂ। ਇਸ ਦੌਰਾਨ ਪੁਲਿਸ ਨੇ 500 ਲੀਟਰ ਦੇਸੀ ਸ਼ਰਾਬ ਤੇ 50 ਹਜ਼ਾਰ ਲੀਟਰ ਕੱਚੀ ਲਾਹਣ ਬਰਾਮਦ ਕੀਤੀ ਹੈ।
- - - - - - - - - Advertisement - - - - - - - - -