ਲਾਜ਼ਮੀ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ
ਹਾਲ ਹੀ ਵਿੱਚ ਭਾਰਤੀ ਫੁਟਬਾਲ ਟੀਮ ਦੇ ਕਪਤਾਨ ਸੁਨੀਲ ਛੇਤ੍ਰੀ ਆਪਣੇ ਕ੍ਰਿਕੇਟ ਟੀਮ ਦੇ ਹਮਰੁਤਬਾ ਨਾਲ ਇੰਸਟਾਗ੍ਰਾਮ ਲਾਈਵ 'ਤੇ ਆਏ ਸਨ। ਇਸ ਦੌਰਾਨ ਹੀ ਇਹ ਖੁਲਾਸਾ ਹੋਇਆ। ਵਿਰਾਟ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਕ੍ਰਿਕੇਟ ਵਿੱਚ ਕਾਫੀ ਗੜਬੜੀਆਂ ਚੱਲਦੀਆਂ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰੇਮ ਕਾਫੀ ਮਿਹਨਤੀ ਸਨ ਤੇ ਉਨ੍ਹਾਂ ਸਟ੍ਰੀਟ ਲਾਈਟ ਹੇਠ ਪੜ੍ਹਾਈ ਕਰਕੇ ਪਹਿਲਾਂ ਨੇਵੀ ਵਿੱਚ ਨੌਕਰੀ ਕੀਤੀ ਤੇ ਫਿਰ ਵਕਾਲਤ ਵੀ ਕੀਤੀ। ਕੋਹਲੀ ਨੇ ਕਿਹਾ ਕਿ ਇੰਨੀ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਰਿਸ਼ਵਤਖੋਰੀ ਵਾਲੀ ਭਾਸ਼ਾ ਸਮਝ ਨਹੀਂ ਆਉਂਦੀ ਤੇ ਨਾ ਹੀ ਉਹ ਸ਼ੌਰਟਕੱਟ ਵਿੱਚ ਯਕੀਨ ਰੱਖਦੇ ਹਨ।
ਕ੍ਰਿਕੇਟ ਕਪਤਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੇ ਕੋਚ ਨੂੰ ਕਿਹਾ ਕਿ ਜੇਕਰ ਵਿਰਾਟ ਆਪਣੇ ਟੇਲੈਂਟ ਦੇ ਦਮ 'ਤੇ ਖੇਡ ਸਕਦਾ ਹੈ ਤਾਂ ਉਹ ਇਹ ਸਭ ਕਰਨ ਲਈ ਤਿਆਰ ਨਹੀਂ। ਇਸ ਮਗਰੋਂ ਜਦ ਉਨ੍ਹਾਂ ਦੀ ਚੋਣ ਨਹੀਂ ਹੋਈ ਤਾਂ ਉਹ ਬਹੁਤ ਰੋਏ ਸਨ ਤੇ ਟੁੱਟ ਗਏ ਸਨ।
ਜ਼ਰੂਰ ਪੜ੍ਹੋ: ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੱਥ ਫੜਾਈ AK-47, ਹੁਣ ਕੀਤਾ ਪਰਚਾ ਦਰਜ
ਵਿਰਾਟ ਕੋਹਲੀ ਨੇ ਦੱਸਿਆ ਕਿ ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਤਾਂ ਉਹ ਕਰੋ ਜੋ ਕੋਈ ਨਹੀਂ ਕਰ ਸਕਦਾ। ਅਜਿਹੇ ਵਿੱਚ ਸਿਰਫ ਮਿਹਨਤ 'ਤੇ ਹੀ ਯਕੀਨ ਰੱਖਿਆ ਜਾ ਸਕਦਾ ਹੈ। ਵਿਰਾਟ ਨੇ ਕਿਹਾ ਕਿ 18 ਸਾਲ ਦੀ ਉਮਰੇ ਰਣਜੀ ਟ੍ਰਾਫੀ ਲਈ ਖੇਡੇ ਜਾ ਰਹੇ ਮੈਚ ਦੌਰਾਨ ਉਨ੍ਹਾਂ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਪਰ ਉਨ੍ਹਾਂ ਆਪਣੇ ਪਿਤਾ ਤੋਂ ਸਿੱਖਿਆ ਸੀ ਕਿ ਕਿਵੇਂ ਮਿਹਨਤ ਕਰੋ ਤੇ ਪੈਸੇ ਕਮਾਓ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ