ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਹੁਣ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਵਾਇਰਸ ਦੇ 4 ਹਜ਼ਾਰ 970 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 134 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਸੰਕਰਮਿਤ ਮਰੀਜ਼ ਦੇਸ਼ ਵਿਚ 1 ਲੱਖ 1139 ਹੋ ਗਏ ਹਨ। ਇਨ੍ਹਾਂ ਵਿਚੋਂ 3163 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 39174 ਲੋਕ ਲਾਗ ਤੋਂ ਮੁਕਤ ਹੋ ਕੇ ਘਰ ਪਰਤੇ ਹਨ।



ਮਹਾਰਾਸ਼ਟਰ ‘ਚ ਤੇਜ਼ੀ ਨਾਲ ਵੱਧ ਰਹੇ ਕੇਸ:

ਮਹਾਰਾਸ਼ਟਰ ਦੇਸ਼ ਦਾ ਸਭ ਤੋਂ ਪ੍ਰਭਾਵਤ ਸੂਬਾ ਹੈ। ਮਹਾਰਾਸ਼ਟਰ ‘ਚ ਸੰਕਰਮਿਤ ਲੋਕਾਂ ਦੀ ਗਿਣਤੀ 35 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਮਹਾਰਾਸ਼ਟਰ ‘ਚ ਸੰਕਰਮਿਤ ਦੀ ਕੁਲ ਗਿਣਤੀ ਹੁਣ ਤੱਕ 35058 ਹੈ। ਸੂਬੇ ‘ਚ ਵੱਧ ਤੋਂ ਵੱਧ 1249 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ, 8437 ਵਿਅਕਤੀ ਠੀਕ ਵੀ ਹੋਏ ਹਨ।

Viral Video: ਹੈਦਰਾਬਾਦ ‘ਚ ਤੇਂਦੁਏ ਨੇ ਕੀਤਾ ਵਿਅਕਤੀ ‘ਤੇ ਹਮਲਾ, ਕੁੱਤਿਆ ਤੋਂ ਡਰ ਕੇ ਭੱਜਿਆ

ਇਕ ਦਿਨ ਵਿਚ ਪੰਜ ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ:

ਕੋਰੋਨਾ ਦਾ ਪਹਿਲਾ ਕੇਸ 30 ਜਨਵਰੀ ਨੂੰ ਭਾਰਤ ਵਿੱਚ ਆਇਆ ਸੀ। ਇਕ ਕੇਸ ਤੋਂ 10,000 ਕੇਸਾਂ ਤਕ ਪਹੁੰਚਣ ‘ਚ ਤਕਰੀਬਨ ਢਾਈ ਮਹੀਨੇ ਦਾ ਸਮਾਂ ਲੱਗਿਆ। ਭਾਰਤ ‘ਚ 13 ਅਪ੍ਰੈਲ ਨੂੰ ਕੋਰੋਨਾ ਦਾ ਅੰਕੜਾ 10 ਹਜ਼ਾਰ ਨੂੰ ਪਾਰ ਕਰ ਗਿਆ ਸੀ। ਪਰ ਜੇ ਅਸੀਂ ਮਈ ਦੇ ਮਹੀਨੇ ਦੀ ਗੱਲ ਕਰੀਏ, ਤਾਂ 16 ਮਈ ਅਤੇ 17 ਮਈ ਨੂੰ, ਭਾਵ, ਸਿਰਫ ਦੋ ਦਿਨਾਂ ‘ਚ ਕੋਰੋਨਾ ਦੇ 10,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ।17 ਮਈ ਨੂੰ 24 ਘੰਟਿਆਂ ਦੇ ਅੰਦਰ 5200 ਤੋਂ ਵੱਧ ਮਾਮਲੇ ਸਾਹਮਣੇ ਆਏ, ਜਦਕਿ 16 ਮਈ ਨੂੰ 4800 ਤੋਂ ਵੱਧ ਮਾਮਲੇ ਸਾਹਮਣੇ ਆਏ।

Coronavirus: ਦੁਨੀਆ ਭਰ ‘ਚ 48 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ, 3 ਲੱਖ ਤੋਂ ਪਾਰ ਮੌਤਾਂ ਦੀ ਗਿਣਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ