ਚੰਡੀਗੜ੍ਹ: ਪੰਜਾਬ ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਪੀੜਤ ਉਨ੍ਹਾਂ ਮਰੀਜ਼ਾਂ ਨੂੰ ਘਰ ਵਿੱਚ ਏਕਾਂਤਵਾਸ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਕੋਵਿਡ-19 ਦਾ ਕੋਈ ਵੀ ਲੱਛਣ ਨਹੀਂ ਦਿਖਾਈ ਦਿੰਦਾ। ਟੈਸਟ ਪੌਜ਼ੇਟਿਵ ਪਰ ਕੋਈ ਲੱਛਣ ਨਾ ਹੋਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਬਜਾਏ ਹੁਣ ਘਰ ਵਿੱਚ ਕੁਆਰੰਟੀਨ ਕੀਤਾ ਜਾ ਸਕੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਬਣ ਜਾਵੇਗਾ।


ਇਹ ਵੀ ਪੜ੍ਹੋ: ਹੁਣ ਬੁਲੇਟ 'ਤੇ ਆਈ ਡੋਲੀ, ਕੋਰੋਨਾ ਨੇ ਬਦਲਿਆ ਵਿਆਹਾਂ ਦਾ ਅੰਦਾਜ਼

ਸੂਤਰਾਂ ਮੁਤਾਬਕ ਵਿਭਾਗ ਇਸ ਸਬੰਧੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਵਿਚਾਰ ਵਟਾਂਦਰੇ ਕਰ ਰਿਹਾ ਹੈ। ਹਾਲਾਂਕਿ, ਹਾਲੇ ਤੱਕ ਇਸ ਬਾਰੇ ਵਿਭਾਗ ਕਿਸੇ ਸਿੱਟੇ 'ਤੇ ਤਾਂ ਨਹੀਂ ਪਹੁੰਚ ਸਕਿਆ। ਹਾਲ ਦੀ ਘੜੀ ਵਿਭਾਗ ਕੋਰੋਨਾ ਵਾਇਰਸ ਮਰੀਜ਼ਾਂ ਨੂੰ ਹਸਪਤਾਲਾਂ ਵਿੱਚ ਹੀ ਭਰਤੀ ਕਰ ਰਿਹਾ ਹੈ। ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਨਿਰਦੇਸ਼ਕ ਡਾ. ਅਵਨੀਤ ਕੌਰ ਮੁਤਾਬਕ ਇਹ ਵਿਕਲਪ ਹੋ ਸਕਦਾ ਹੈ, ਪਰ ਇਸ ਬਾਰੇ ਹਾਲੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ।

ਜ਼ਰੂਰ ਪੜ੍ਹੋ: ਪਹਿਲਾਂ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਹੱਥ ਫੜਾਈ AK-47, ਹੁਣ ਕੀਤਾ ਪਰਚਾ ਦਰਜ

ਹਾਲਾਂਕਿ, ਕਈ ਮਾਹਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਹਾਲੇ ਤੱਕ ਵੱਡੇ ਪੱਧਰ 'ਤੇ ਅਤੇ ਯਕਦਮ ਮਰੀਜ਼ਾਂ ਦੀ ਗਿਣਤੀ ਨਹੀਂ ਵਧੀ ਹੈ ਪਰ ਅਜਿਹੇ ਵਿੱਚ ਘਰੇਲੂ ਇਕਾਂਤਵਾਸ ਕਿਤੇ ਜਾਨਲੇਵਾ ਸਾਬਤ ਨਾ ਹੋ ਜਾਵੇ। ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਸਿਹਤ ਵਿਭਾਗ ਨੂੰ ਬਗ਼ੈਰ ਲੱਛਣਾ ਵਾਲੇ ਮਰੀਜ਼ਾਂ ਦੀ ਘਰੋ-ਘਰੀ ਦੇਖਭਾਲ ਬੇਹੱਦ ਮੁਸ਼ਕਲ ਹੋ ਸਕਦੀ ਹੈ। ਉਂਝ, ਏਕਾਂਤਵਾਸ ਕੀਤੇ ਵਿਅਕਤੀਆਂ ਦੇ ਘਰਾਂ ਰਹਿਣ 'ਤੇ ਵੀ ਬੇਯਕੀਨਗੀ ਹੈ। ਹਾਲੇ ਪਿੱਛੇ ਜਿਹੇ ਹੀ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਨੇ ਘਰੇਲੂ ਏਕਾਂਤਵਾਸ ਦੇ ਨੇਮਾਂ ਦੀ ਉਲੰਘਣਾ ਕੀਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ