ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਨੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫੀ ਨੁਕਸਾਨ ਕਰਵਾਇਆ ਹੈ। ਇਸ ਘਾਟੇ ਨੂੰ ਪੂਰਨ ਲਈ ਬਹੁਤੇ ਪ੍ਰਾਈਵੇਟ ਸਕੂਲ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਪਰ ਦਿਹਾਤੀ ਖੇਤਰ ਦੇ ਵਿਦਿਆਰਥੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ ਪਰ ਹੁਣ ਅਜਿਹੇ ਵਿਦਿਆਰਥੀ ਦੂਰਦਰਸ਼ਨ ਪੰਜਾਬੀ ਤੋਂ ਆਪਣੀ ਸਿੱਖਿਆ ਹਾਸਲ ਕਰ ਸਕਦੇ ਹਨ।

ਤੀਜੀ, ਚੌਥੀ, ਪੰਜਵੀਂ, ਨੌਵੀਂ ਤੇ ਦਸਵੀਂ ਜਮਾਤਾਂ ਦੇ ਵਿਦਿਆਰਥੀ 19 ਮਈ ਤੋਂ ਡੀਡੀ ਪੰਜਾਬੀ ਚੈਨਲ ਰਾਹੀਂ ਆਪਣੀ ਸਿਲੇਬਸ ਆਧਾਰਤ ਸਿੱਖਿਆ ਹਾਸਲ ਕਰ ਸਕਣਗੇ। ਇਸ ਤੋਂ ਪਹਿਲਾਂ ਸੱਤਵੀਂ ਤੇ ਅੱਠਵੀਂ ਕਲਾਸਾਂ ਲਈ ਐਨਸੀਈਆਰਟੀ ਵੱਲੋਂ ਡੀਟੀਐਚ ਚੈਨਲ ਸਵੈਮ ਪ੍ਰਭੂ ਰਾਹੀਂ ਇਹ ਸਿੱਖਿਆ ਦਿੱਤੀ ਜਾ ਰਹੀ ਹੈ। ਮੋਬਾਈਲ, ਯੂਟਿਊਬ, ਰੇਡੀਓ, ਐਜੂਸੈੱਟ, ਗੂਗਲ ਡਰਾਈਵ ਤੇ ਹੋਰ ਸਾਧਨਾਂ ਰਾਹੀਂ ਨਵੇਂ ਸੈਸ਼ਨ ਤੋਂ ਹੀ ਆਨਲਾਈਨ ਸਿੱਖਿਆ ਦਾ ਮੁੱਢ ਬੰਨ੍ਹ ਦਿੱਤਾ ਗਿਆ ਸੀ।

ਲਾਜ਼ਮੀ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ

ਸਿੱਖਿਆ ਵਿਭਾਗ ਦੇ ਬੁਲਾਰੇ ਅਨੁਸਾਰ 19 ਮਈ 2020 ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤੱਕ ਪਾਠਕ੍ਰਮ ਹੋਵੇਗਾ ਤੇ ਇਸ ਵਿੱਚ 10 ਵਜੇ ਤੋਂ 10.15 ਵਜੇ ਤੱਕ ਬਰੇਕ ਹੇਵੇਗੀ। ਇਸੇ ਤਰ੍ਹਾਂ ਹੀ ਦਸਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਹਹਿਰ 1.45 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬਰੇਕ ਹੋਵੇਗੀ। ਬੁਲਾਰੇ ਅਨੁਸਾਰ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸਟ ਸਮਾਂ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਹੋਵੇਗਾ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀਡੀ ਪੰਜਾਬੀ ਚੈਨਲ ਫਰੀ ਡਿਸ਼ 'ਤੇ 22 ਨੰਬਰ ਚੈਨਲ 'ਤੇ, ਏਅਰਟੈਲ ਡਿਸ਼ 'ਤੇ 572, ਵੀਡੀਓਕੋਨ ਡੀ 2 ਐਚ 'ਤੇ 784 ਨੰਬਰ 'ਤੇ, ਟਾਟਾ ਸਕਾਈ 'ਤੇ 1949, ਫਾਸਟਵੇਅ ਕੇਬਲ 'ਤੇ 71, ਡਿਸ਼ ਟੀ ਵੀ 'ਤੇ 1169, ਸਨ ਡਾਇਰੈਕਟ 'ਤੇ 670 ਤੇ ਰੀਲਾਇੰਸ ਬਿੱਗ ਟੀਵੀ ਦੇ 950 ਨੰਬਰ ਚੈਨਲਾਂ 'ਤੇ ਆਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ ਇਨ੍ਹਾਂ ਰੂਟਾਂ 'ਤੇ ਬੱਸਾਂ ਸ਼ੁਰੂ, ਅਜੇ ਪ੍ਰਾਈਵੇਟ ਬੱਸਾਂ ਨਹੀਂ ਚੱਲਣਗੀਆਂ
ਬੁਲਾਰੇ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ ਵੀ ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਟੀ.ਐਚ. ਚੈਨਲ ਰਾਹੀਂ ਪ੍ਰਾਠਕ੍ਰਮ/ਪ੍ਰੋਗਰਾਮ ਪ੍ਰਸਾਰਤ ਕੀਤੇ ਜਾ ਰਹੇ ਹਨ। ਇਹ ਡੀਡੀ ਫਰੀ ਡਿਸ਼ ਦੇ 117 ਨੰਬਰ ਚੈਨਲ ਤੇ ਡਿਸ਼ ਟੀ.ਵੀ. ਦੇ 939 ਨੰਬਰ ਚੈਨਲ 'ਤੇ ਚਲਾਏ ਜਾ ਰਹੇ ਹਨ। 7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ੍ਹਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ।

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੇ ਜਿੱਥੇ ਲੌਕਡਾਊਨ ਦੌਰਾਨ ਬੱਚਿਆਂ ਤੇ ਮਾਪਿਆਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕੀਤਾ, ਉਥੇ ਹੀ ਪੰਜਾਬ ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਸੂਬੇ ਭਰ ਦੇ ਸਰਕਾਰੀ ਸਕੂਲਾਂ ’ਚ ਆਨਲਾਈਨ ਸਿੱਖਿਆ ਦਾ ਪ੍ਰਬੰਧ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਸੀ। ਉਨ੍ਹਾਂ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕਰੋਨਾ ਦੀ ਔਖੀ ਘੜੀ ਦੌਰਾਨ ਹਾਈਟੈੱਕ ਤਕਨੀਕਾਂ ਦੀ ਵਰਤੋਂ ਕਰਦਿਆਂ ਸੌਖੇ ਰੂਪ ਵਿੱਚ ਬੱਚਿਆਂ ਦੀ ਪੜ੍ਹਾਈ ਜਾਰੀ ਰੱਖੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ

Education Loan Information:

Calculate Education Loan EMI