ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ 'ਚ 82 ਫ਼ੀਸਦੀ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਨੂੰ ਲੌਕਡਾਊਨ 'ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਨਿਯਮਾਂ ਸਮੇਤ ਘਰੋਂ ਬਾਹਰ ਨਿਕਲਣ ਦੀ ਢਿੱਲ ਵੀ ਦੇ ਦਿੱਤੀ ਗਈ ਹੈ ਪਰ ਇਸ ਦਰਮਿਆਨ ਇਹ ਖਦਸ਼ਾ ਵੀ ਬਣਿਆ ਹੋਇਆ ਕਿ ਜੇਕਰ ਲੋਕ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਕੋਰੋਨਾ ਹੋਰ ਵੀ ਵਧ ਸਕਦਾ ਹੈ।
ਇਸੇ ਖਦਸ਼ੇ ਦੇ ਚੱਲਦਿਆਂ ਕੈਪਟਨ ਨੇ ਸਿਵਲ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਸਮਾਜਿਕ ਦੂਰੀ ਤੇ ਕੋਵਿਡ ਰੋਕਥਾਮ ਲਈ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਵਾਏ ਤੇ ਬਿਨਾਂ ਮਾਸਕ ਤੋਂ ਘਰਾਂ ’ਚੋਂ ਨਿਕਲਣ ਵਾਲਿਆਂ ਦੇ ਚਲਾਨ ਕੱਟੇ ਜਾਣ। ਮੁੱਖ ਮੰਤਰੀ ਨੇ ਕੋਵਿਡ-19 ਦੀ ਸਮੀਖਿਆ ਦੌਰਾਨ ਨਵੇਂ ਖ਼ਦਸ਼ੇ ਜ਼ਾਹਰ ਕੀਤੇ ਹਨ।
ਉਨ੍ਹਾਂ ਕਿਹਾ ਕਿ ਢਿੱਲ ਦੌਰਾਨ ਲੋਕਾਂ 'ਚ ਆਪਸੀ ਰਲੇਵਾਂ ਵਧੇਗਾ, ਜਿਸ ਤੋਂ ਲਾਗ ਫੈਲਣ ਦੇ ਖ਼ਤਰੇ ਵੀ ਵਧਣਗੇ। ਕੈਪਟਨ ਨੇ ਦੱਸਿਆ ਕਿ ਹੁਣ ਨਵੀਂ ਰੂਪ ਰੇਖਾ ਅਨੁਸਾਰ ਇੱਕ ਪਿੰਡ ਜਾਂ ਵਾਰਡ ਵਿੱਚ 15 ਜਾਂ ਵੱਧ ਕੇਸਾਂ ਦੇ ਧੁਰੇ ਦੇ ਆਲੇ-ਦੁਆਲੇ ਦਾ ਇਕ ਖੇਤਰ ਜਾਂ ਨਾਲ ਲੱਗਦੇ ਪਿੰਡਾਂ/ਵਾਰਡਾਂ ਦੇ ਛੋਟੇ ਸਮੂਹ ਨੂੰ ਸੀਮਤ ਜ਼ੋਨ ਮੰਨਿਆ ਜਾਵੇਗਾ ਤੇ ਪਹੁੰਚ ਤੇ ਆਕਾਰ ਦੇ ਰੂਪ 'ਚ ਭੌਤਿਕ ਮਾਪਦੰਡਾਂ ਨਾਲ ਇਸ ਨੂੰ ਪ੍ਰਭਾਸ਼ਿਤ ਕੀਤਾ ਜਾਵੇਗਾ।
ਕੈਪਟਨ ਦਾ ਵੱਡਾ ਦਾਅਵਾ, ਪੰਜਾਬ ਤੋਂ ਭੇਜੇ ਪਰਵਾਸੀ ਮਜ਼ਦੂਰ ਬਿਹਾਰ ਨੇ ਵੀ ਠੁਕਰਾਏ!
ਸੀਮਤ ਜ਼ੋਨ (ਇਕ ਕਿਲੋਮੀਟਰ ਦੇ ਘੇਰੇ) ਦੇ ਆਲੇ-ਦੁਆਲੇ ਦੇ ਸਮਕੇਂਦਰੀ ਖੇਤਰ ਨੂੰ ਬਫਰ ਜ਼ੋਨ ਮੰਨਿਆ ਜਾਵੇਗਾ। ਵਿਦੇਸ਼ਾਂ ਤੋਂ ਆ ਰਹੇ ਐਨਆਰਆਈਸ ਕਾਰਨ ਵੀ ਕੋਰੋਨਾ ਵਧਣ ਦਾ ਖਤਰਾ ਹੈ। ਇਸ ਲਈ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ’ਚੋਂ ਆ ਰਹੇ ਕਰੀਬ 80 ਹਜ਼ਾਰ ਪੰਜਾਬੀਆਂ ਨੂੰ ਏਕਾਂਤਵਾਸ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ’ਚੋਂ ਹੁਣ ਤੱਕ 2 ਲੱਖ ਪਰਵਾਸੀ ਮਜ਼ਦੂਰ ਆਪਣੇ ਸੂਬਿਆਂ 'ਚ ਵਾਪਸ ਜਾ ਚੁੱਕੇ ਹਨ। ਹਾਲਾਂਕਿ ਸਾਰਾ ਖਰਚਾ ਪੰਜਾਬ ਸਰਕਾਰ ਚੁੱਕ ਰਹੀ ਹੈ, ਬਾਵਜੂਦ ਇਸ ਦੇ ਦੂਸਰੇ ਸੂਬਿਆਂ ਵੱਲੋਂ ਬਹੁਤਾ ਹੁੰਗਾਰਾ ਨਹੀਂ ਭਰਿਆ ਜਾ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਰਫਿਊ ਹਟਿਆ, ਲੌਕਡਾਊਨ ਨਹੀਂ, ਇਹ ਕੰਮ ਕੀਤੇ ਤਾਂ ਕੱਟੇਗਾ ਚਲਾਨ, ਕੈਪਟਨ ਦੀਆਂ ਸਖਤ ਹਦਾਇਤਾਂ
ਪਵਨਪ੍ਰੀਤ ਕੌਰ
Updated at:
19 May 2020 01:56 PM (IST)
ਖਦਸ਼ੇ ਦੇ ਚੱਲਦਿਆਂ ਕੈਪਟਨ ਨੇ ਸਿਵਲ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਹਦਾਇਤ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੁਲਿਸ ਸਮਾਜਿਕ ਦੂਰੀ ਤੇ ਕੋਵਿਡ ਰੋਕਥਾਮ ਲਈ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਵਾਏ ਤੇ ਬਿਨਾਂ ਮਾਸਕ ਤੋਂ ਘਰਾਂ ’ਚੋਂ ਨਿਕਲਣ ਵਾਲਿਆਂ ਦੇ ਚਲਾਨ ਕੱਟੇ ਜਾਣ।
- - - - - - - - - Advertisement - - - - - - - - -