ਪੰਜਾਬ ਤੋਂ ਹੋਰ ਮਜ਼ਦੂਰ ਭੇਜਣ ਲਈ ਇੱਕ ਰੇਲ ਗੱਡੀ ਦੀ ਜ਼ਰੂਰਤ ਹੈ, ਪਰ ਬਿਹਾਰ ’ਚ ਕੁਆਰੰਟੀਨ ਬਣਾਈ ਰੱਖਣ ਦੇ ਪ੍ਰਬੰਧਾਂ ਦੀ ਘਾਟ ਕਾਰਨ ਬਿਹਾਰ ਵਿੱਚ ਆਪਣੇ ਮਜ਼ਦੂਰਾਂ ਨੂੰ ਰੱਖਣ ਦੀ ਕੋਈ ਇੱਛਾ ਨਹੀਂ ਦਿਖ ਰਹੀ। ਅਗਲੀ ਰਣਨੀਤੀ ਬਿਹਾਰ ਨੇ ਬਣਾਉਣੀ ਹੈ। -
ਕੈਪਟਨ ਦਾ ਵੱਡਾ ਦਾਅਵਾ, ਪੰਜਾਬ ਤੋਂ ਭੇਜੇ ਪਰਵਾਸੀ ਮਜ਼ਦੂਰ ਬਿਹਾਰ ਨੇ ਵੀ ਠੁਕਰਾਏ!
ਏਬੀਪੀ ਸਾਂਝਾ | 19 May 2020 10:41 AM (IST)
ਕੈਪਟਨ ਨੇ ਕਿਹਾ ਬਿਹਾਰ ’ਚ ਕੁਆਰੰਟੀਨ ਬਣਾਈ ਰੱਖਣ ਦੇ ਪ੍ਰਬੰਧਾਂ ਦੀ ਘਾਟ ਕਾਰਨ ਬਿਹਾਰ ਵਿੱਚ ਆਪਣੇ ਮਜ਼ਦੂਰਾਂ ਨੂੰ ਰੱਖਣ ਦੀ ਕੋਈ ਇੱਛਾ ਨਹੀਂ ਦਿਖ ਰਹੀ।
ਚੰਡੀਗੜ੍ਹ: ਇੱਕ ਪਾਸੇ ਲੌਕਡਾਊਨ ਦੇ ਚੱਲਦਿਆਂ ਪਰਵਾਸੀ ਮਜ਼ਦੂਰ ਯੂਪੀ ਤੇ ਬਿਹਾਰ ਨੂੰ ਪਰਤ ਰਹੇ ਹਨ। ਸੂਬਾ ਸਰਕਾਰਾਂ ਵੱਲੋਂ ਵੀ ਮਜ਼ਦੂਰਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਕੁਝ ਹੱਦ ਤੱਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਬਿਹਾਰ ਸਰਕਾਰ ਹੁਣ ਆਪਣੇ ਹੀ ਮਜ਼ਦੂਰਾਂ ਨੂੰ ਰੱਖਣ ਦੀ ਇੱਛਾ ਨਹੀਂ ਦਿਖਾ ਰਿਹਾ। ਅਮਰਿੰਦਰ ਸਿੰਘ ਨੇ ਸੋਮਵਾਰ ਦੇਰ ਰਾਤ ਇੱਕ ਟਵੀਟ ‘ਚ ਕਿਹਾ ਕਿ ਪਰਵਾਸੀ ਮਜ਼ਦੂਰਾਂ ਨੂੰ ਰੋਜ਼ਾਨਾ 20 ਟਰੇਨਾਂ ਰਾਹੀਂ ਪੰਜਾਬ ਤੋਂ ਬਿਹਾਰ ਤੇ ਯੂਪੀ ਭੇਜਿਆ ਜਾ ਰਿਹਾ ਹੈ। ਸੋਮਵਾਰ ਨੂੰ 15 ਰੇਲ ਗੱਡੀਆਂ ਯੂਪੀ ਲਈ ਤੇ 6 ਬਿਹਾਰ ਲਈ ਰਵਾਨਾ ਹੋਈਆਂ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਸਰਕਾਰੀ ਪੋਰਟਲ ‘ਤੇ ਰਜਿਸਟਰਡ 11 ਲੱਖ ਪਰਵਾਸੀਆਂ ਵਿੱਚੋਂ 2 ਲੱਖ ਪੰਜਾਬ ਤੋਂ ਭੇਜੇ ਗਏ ਹਨ। ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ ਕੋਰੋਨਾ ਤੋਂ ਬਚਿਆ ਤਾਂ ਇਸ ਬਿਮਾਰੀ ਨੇ ਨਾ ਬਖਸ਼ਿਆ, ਕੋਰੋਨਾ ਜਿੱਤਣ ਤੋਂ ਅਗਲੇ ਹੀ ਦਿਨ ਹੋਈ ਮੌਤ