ਸਬੰਧਤ ਖ਼ਬਰ- ਹੁਣ DD Punjabi ਕਰਵਾਏਗਾ ਬੱਚਿਆਂ ਨੂੰ ਪੜ੍ਹਾਈ, ਇੱਕ ਕਲਿੱਕ 'ਚ ਜਾਣੋ ਕਿਹੜੇ ਵਿਦਿਆਰਥੀਆਂ ਦੀ ਕਦੋਂ ਲੱਗੇਗੀ ਕਲਾਸ
ਚੀਮਾ ਨੇ ਕਿਹਾ ਕਿ ਮੌਜੂਦਾ ਲੋਟੂ ਫ਼ੀਸ ਪ੍ਰਣਾਲੀ 'ਚ ਇੱਕ ਸਪੈਸ਼ਲਿਸਟ (ਐਮਡੀ/ਐਮਐਸ) ਡਾਕਟਰ ਬਣਨ ਲਈ ਘੱਟੋ-ਘੱਟ 9 ਸਾਲ ਦੀ ਪੜ੍ਹਾਈ ਤੇ ਦੋ ਕਰੋੜ ਰੁਪਏ ਦੀਆਂ ਫ਼ੀਸਾਂ ਚਾਹੀਦੀਆਂ ਹਨ, ਜਿਸ ਨੂੰ ਆਮ ਆਦਮੀ ਦੇ ਹੋਣਹਾਰ ਬੱਚੇ ਤਾਂ ਦੂਰ ਚੰਗੇ ਰੱਜੇ ਪੁੱਜੇ ਪਰਿਵਾਰ ਵੀ ਅਦਾ ਨਹੀਂ ਕਰ ਸਕਦੇ। ਹਰਪਾਲ ਚੀਮਾ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਇਸ ਤਰਾਂ ਘੂਕ ਸੁੱਤੇ ਹੋਣ ਦੀ ਅਸਲ ਵਜਾ ਸੱਤਾਧਾਰੀ ਸਿਆਸਤਦਾਨਾਂ ਤੇ ਅਫ਼ਸਰਾਂ ਦੀ ਮੈਡੀਕਲ ਸਿੱਖਿਆ ਮਾਫ਼ੀਆ ਨਾਲ ਉਸੇ ਤਰ੍ਹਾਂ ਦੀ ਹਿੱਸੇਦਾਰੀ ਹੈ, ਜਿਵੇਂ ਸ਼ਰਾਬ ਮਾਫ਼ੀਆ, ਬਿਜਲੀ ਮਾਫ਼ੀਆ, ਸੈਂਡ ਮਾਫ਼ੀਆ ਤੇ ਬਿਜਲੀ ਆਦਿ ਮਾਫ਼ੀਏ ਨਾਲ ਜੱਗ ਜ਼ਾਹਿਰ ਹੋ ਚੁੱਕੀ ਹੈ।
ਇਹ ਵੀ ਪੜ੍ਹੋ-
ਕੈਪਟਨ ਸਰਕਾਰ ਦਾ ਪਿੰਡਾਂ ਲਈ ਵੱਡਾ ਐਲਾਨ, 2022 ਤੱਕ ਪਾਈਪਾਂ ਰਾਹੀਂ ਪਾਣੀ ਸਪਲਾਈ ਦਾ ਦਾਅਵਾ
ਹੁਣ ਭਰਨੀ ਪਵੇਗੀ ਸਕੂਲਾਂ ਦੀ ਫੀਸ, ਕੈਪਟਨ ਸਰਕਾਰ ਨੇ ਸ਼ਰਤਾਂ ਨਾਲ ਦਿੱਤੀ ਹਰੀ ਝੰਡੀ
ਚੀਮਾ ਨੇ ਕਿਹਾ ਕਿ ਪੰਜਾਬ ਪ੍ਰਾਈਵੇਟ ਹੈਲਥ ਸਾਇੰਸਜ਼ ਇੰਸਟੀਚਿਊਸ਼ਨ (ਰੈਗੂਲੇਸ਼ਨ ਆਫ਼ ਐਡਮਿਸ਼ਨ, ਫਿਕਸ਼ੇਸਨ ਆਫ਼ ਫੀ ਐਂਡ ਮੇਕਿੰਗ ਰਿਜ਼ਰਵੇਸ਼ਨ) ਐਕਟ 2006 'ਚ ਸਾਰੀਆਂ ਮੈਡੀਕਲ ਸੰਸਥਾਵਾਂ ਜਿੰਨਾ 'ਚ ਮੈਡੀਕਲ ਕਾਲਜ ਤੇ ਡੈਂਟਲ ਕਾਲਜ ਸ਼ਾਮਲ ਹਨ, ਦੀਆਂ ਫ਼ੀਸਾਂ ਨਿਰਧਾਰਿਤ ਕਰਨ ਤੇ ਉਨ੍ਹਾਂ 'ਚ ਇਕਸਾਰਤਾ ਲਿਆਉਣ ਦਾ ਪੂਰਾ ਅਧਿਕਾਰ ਪੰਜਾਬ ਸਰਕਾਰ ਕੋਲ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਬਾਵਜੂਦ ਜਿਸ ਕੋਰਸ ਦੀ ਫ਼ੀਸ ਸਰਕਾਰੀ ਕਾਲਜਾਂ 'ਚ 1.25 ਲੱਖ ਰੁਪਏ ਤੇ ਪ੍ਰਾਈਵੇਟ ਕਾਲਜਾਂ 'ਚ 6.50 ਲੱਖ ਰੁਪਏ ਤੈਅ ਕੀਤੀ ਹੋਈ ਹੈ ਤਾਂ ਬਠਿੰਡਾ ਦਾ ਆਦੇਸ਼ ਮੈਡੀਕਲ ਕਾਲਜ ਸਾਲਾਨਾ 14 ਲੱਖ ਰੁਪਏ ਤੇ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ 9.50 ਲੱਖ ਰੁਪਏ ਕਿਸ ਤਰ੍ਹਾਂ ਲੈ ਸਕਦੇ ਹਨ?
ਜ਼ਰੂਰ ਪੜ੍ਹੋ: ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ, ਬੀਤੇ ਤਿੰਨ ਦਿਨਾਂ ‘ਚ ਸਭ ਤੋਂ ਵੱਧ 15 ਹਜ਼ਾਰ ਕੇਸ ਵਧੇ
ਚੀਮਾ ਨੇ ਕਿਹਾ ਕਿ ਕੈਪਟਨ-ਬਾਦਲਾਂ ਦੀਆਂ ਸਰਕਾਰਾਂ 'ਤੇ ਉਂਗਲ ਚੁੱਕਦਿਆਂ ਕਿਹਾ ਕਿ ਮਾਫ਼ੀਆ ਮਿਲੀਭੁਗਤ ਕਾਰਨ ਪੰਜਾਬ ਦੇ ਹਜ਼ਾਰਾਂ ਯੋਗ ਵਿਦਿਆਰਥੀ ਡਾਕਟਰ ਬਣਨ ਤੋਂ ਖੁੰਝ ਗਏ ਤੇ ਹੁਣ ਵੀ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਪੰਜਾਬ ਦੇ ਸਰਕਾਰੀ ਹਸਪਤਾਲ ਡਾਕਟਰਾਂ ਨੂੰ ਤਰਸ ਰਹੇ ਹਨ। ਚੀਮਾ ਨੇ ਇਹ ਵੀ ਮੰਗ ਕੀਤੀ ਕਿ ਭਵਿੱਖ 'ਚ ਇਸ ਗੋਰਖਧੰਦੇ 'ਤੇ ਲਗਾਮ ਕੱਸਣ ਲਈ ਸਾਰੀਆਂ ਪਾਰਟੀਆਂ ਨਾਲ ਸਬੰਧਤ ਵਿਧਾਇਕਾਂ ਤੇ ਮੈਡੀਕਲ ਸਿੱਖਿਆ ਮਾਹਿਰਾਂ/ਡਾਕਟਰਾਂ ਦੀ ਇੱਕ ਸੰਯੁਕਤ ਜਾਂਚ ਕਮੇਟੀ ਗਠਿਤ ਕੀਤੀ ਜਾਵੇ, ਜੋ ਸੂਬੇ 'ਚ ਮੈਡੀਕਲ ਸਿੱਖਿਆ ਨੂੰ ਮਾਫ਼ੀਆ ਮੁਕਤ ਕਰਨ ਲਈ ਇੱਕ ਸਮਾਂਬੱਧ ਰਿਪੋਰਟ ਵਿਧਾਨ ਸਭਾ ਦੇ ਆਗਾਮੀ ਸੈਸ਼ਨ 'ਚ ਪੇਸ਼ ਕਰੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਡਾਊਨਲੋਡ ਕਰੋ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI