ਮੁੰਬਈ: OTT ਪਲੇਟਫਾਰਮ ਦੀ ਸੁਪਰਹਿੱਟ ਵੈੱਬ ਸੀਰੀਜ਼ ਮਿਰਜ਼ਾਪੁਰ ਦੇ ਦੂਸਰੇ ਸੀਜ਼ਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 23 ਅਕਤੂਬਰ ਨੂੰ ਐਮਾਜ਼ਾਨ ਪ੍ਰਾਈਮ 'ਤੇ ਰਿਲੀਜ਼ ਹੋਣ ਵਾਲੀ ਇਸ ਸੀਰੀਜ਼ ਦਾ ਇੰਤਜ਼ਾਰ ਕਾਫੀ ਲੰਮੇ ਸਮੇਂ ਤੋਂ ਹੋ ਰਿਹਾ ਸੀ। ਇਸ ਦੇ ਟ੍ਰੇਲਰ ਦੇ ਆਉਣ ਤੋਂ ਬਾਅਦ ਇਸ ਦੀ ਦਿਲਚਸਪੀ ਹੋਰ ਵਧ ਗਈ ਹੈ।


OTT ਪਲੇਟਫਾਰਮ 'ਤੇ ਜਿਨ੍ਹਾਂ ਵੀ ਕੰਟੈਂਟ ਆਇਆ ਲੋਕਾਂ ਨੇ ਦੇਖਿਆ, ਪਰ ਜਦ ਵੀ ਸ਼ੋਅ ਤੇ ਵੈੱਬ ਸੀਰੀਜ਼ ਦੀ ਗੱਲ ਹੁੰਦੀ ਹੈ ਤਾਂ ਉਸ 'ਚ ਮਿਰਜ਼ਾਪੁਰ ਦਾ ਜ਼ਿਕਰ ਜਰੂਰ ਹੁੰਦਾ ਹੈ। ਪਹਿਲੇ ਸੀਜ਼ਨ ਤੋਂ ਬਾਅਦ ਹੀ ਫੈਨਜ਼ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਫੈਨਜ਼ ਦੇ ਅੰਦਰ ਇਹ ਬੇਸਬਰੀ ਹੈ ਕਿ ਇਸ ਸੀਜ਼ਨ 'ਚ ਕੀ ਅਲੱਗ ਹੋਏਗਾ। ਵੈਸੇ ਟ੍ਰੇਲਰ 'ਚ ਝਲਕ ਤਾਂ ਵੇਖਣ ਨੂੰ ਮਿਲ ਗਈ ਹੈ, ਪਰ ਪਿਕਚਰ ਅਜੇ ਬਾਕੀ ਹੈ ਜੋ ਕਿ 23 ਅਕਤੂਬਰ ਨੂੰ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਹੋਣ ਵਾਲੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ