ਚੰਡੀਗੜ੍ਹ: ਸੁਮੀਤ ਦੱਤ ਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਨੇ ਲਿਓਸਟ੍ਰਾਇਡ ਇੰਟਰਟੇਨਮੈਂਟ ਨਾਲ ਮਿਲ ਕੇ ਅੱਜ ਆਪਣੀ ਆਉਣ ਵਾਲੀ ਫਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦਾ ਟ੍ਰੇਲਰ ਰਿਲੀਜ਼ ਕੀਤਾ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ਫ਼ਿਲਮ ਨੂੰ ਕਰਨ ਆਰ. ਗੁਲਿਆਣੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ।



'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ 'ਚ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ। ਫਿਲਮ ਦਾ ਵਿਸ਼ਵ ਵਿਤਰਣ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਵੱਲੋਂ ਕੀਤਾ ਜਾ ਰਿਹਾ ਹੈ। 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' 24 ਮਈ, 2019 ਨੂੰ ਰਿਲੀਜ਼ ਹੋਵੇਗੀ।



ਕੁਝ ਦਿਨ ਪਹਿਲਾਂ ਹੀ ਫ਼ਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਇਸ 'ਚ ਸਰਗੁਣ ਤੇ ਗਿੱਪੀ ਦੀ ਜੋੜੀ ਨੂੰ ਔਡੀਅੰਸ ਨੇ ਖੂਬ ਪਿਆਰ ਦਿੱਤਾ ਹੈ। ਹੁਣ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਹੈ। ਇਸ ਤੋਂ ਬਾਅਦ ਦੋਵਾਂ ਨੂੰ ਲੋਕ ਕਿੰਨਾ ਪਸੰਦ ਕਰਦੇ ਹਨ, ਇਹ ਸਾਫ਼ ਹੋ ਜਾਵੇਗਾ।