ਪਟਿਆਲਾ: ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ 19 ਮਈ ਨੂੰ ਪੈਣੀਆਂ ਹਨ। ਅਜਿਹੇ ‘ਚ ਆਮ ਜਨਤਾ ਆਪਣਾ ਵੋਟ ਕਿਸ ਪਾਰਟੀ ਨੂੰ ਪਾਏਗੀ, ਪਹਿਲਾ ਹੀ ਤੈਅ ਕਰ ਚੁੱਕੀ ਹੈ। ਜਨਤਾ ਨੂੰ ਆਪਣੀ ਪਾਰਟੀ ਲਈ ਵੋਟ ਕਰਨ ਲਈ ਹਰ ਉਮੀਦਵਾਰ ਪੂਰੀ ਕੋਸ਼ਿਸ਼ ਕਰ ਰਿਹਾ ਹੈ।
ਚੋਣਾਂ ਦੇ ਮੱਦੇਨਜ਼ਰ ਪਟਿਆਲਾ ਦੇ ਸਨੀ ਅੇਨਕਲੇਵ ਇਲਾਕੇ ਦੇ ਲੋਕਾਂ ਨੇ ਨਗਰ ਨਿਗਮ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਇੱਥੇ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕਰਨ ਦੇ ਫਲੈਕਸ ਬੋਰਡ ਲਾਏ ਹੋਏ ਹਨ। ਇਸ ‘ਚ ਉਨ੍ਹਾਂ ਨੇ ਲਿਖਿਆ ਹੈ, ਵਿਕਾਸ ਨਹੀਂ ਤਾਂ ਵੋਟ ਨਹੀਂ। ਇਸ ਦੇ ਨਾਲ ਹੀ ਲੋਕ ਨਗਰ ਨਿਗਮ ਖਿਲਾਫ ਜੰਮਕੇ ਨਾਅਰੇਬਾਜ਼ੀ ਕਰ ਰਹੇ ਹਨ।
ਉਧਰ, ਆਮ ਲੋਕਾਂ ਦਾ ਕਹਿਣਾ ਹੈ ਕਿ ਇਨਕਲੇਵ ਦਾ ਨਕਸ਼ਾ ਪਾਸ ਹੈ ਪਰ ਨਗਰ ਨਿਗਮ ਜਾਣਬੁੱਝ ਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਲੀਡਰ ਨੂੰ ਵੋਟ ਨਹੀਂ ਦੇਣਗੇ ਜਿੱਥੇ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।
ਕੈਪਟਨ ਦੇ ਸ਼ਹਿਰ 'ਚ ਚੋਣਾਂ ਦਾ ਬਾਈਕਾਟ, ਵਿਕਾਸ ਨਹੀਂ ਤਾਂ ਵੋਟ ਨਹੀਂ ਦਾ ਨਾਅਰਾ
ਏਬੀਪੀ ਸਾਂਝਾ
Updated at:
01 May 2019 01:40 PM (IST)
ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ 19 ਮਈ ਨੂੰ ਪੈਣੀਆਂ ਹਨ। ਅਜਿਹੇ ‘ਚ ਆਮ ਜਨਤਾ ਆਪਣਾ ਵੋਟ ਕਿਸ ਪਾਰਟੀ ਨੂੰ ਪਾਏਗੀ, ਪਹਿਲਾ ਹੀ ਤੈਅ ਕਰ ਚੁੱਕੀ ਹੈ।
- - - - - - - - - Advertisement - - - - - - - - -