ਸ੍ਰੀ ਅਨੰਦਪੁਰ ਸਾਹਿਬ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਗਦੀ ਪੱਤਰ ਅਯੋਗ ਕਰਾਰ ਦੇ ਦਿੱਤੇ ਗਏ ਹਨ। ਦਰਅਸਲ ਉਨ੍ਹਾਂ ਮੁਹਾਲੀ ਤੋਂ ਪਿਛਲੀਆਂ ਵਾਰ ਵੀ ਚੋਣ ਲੜੀ ਸੀ ਪਰ ਹਾਰ ਗਏ ਸੀ। ਚੋਣਾਂ ਹਾਰਨ ਮਗਰੋਂ ਉਨ੍ਹਾਂ ਚੋਣ ਕਮਿਸ਼ਨ ਕੋਲ਼ ਆਪਣੇ ਖ਼ਰਚਿਆਂ ਵਾਲਾ ਖ਼ਾਤਾ ਜਮ੍ਹਾ ਨਹੀਂ ਕਰਵਾਇਆ ਸੀ। ਇਸ 'ਤੇ ਕਾਰਵਾਈ ਕਰਦਿਆਂ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਹੈ।
29 ਤਾਰੀਖ਼ ਨੂੰ ਨਰਿੰਦਰ ਸਿੰਘ ਸ਼ੇਰਗਿੱਲ ਨੇ ਅਨੰਦਪੁਰ ਸੀਟ ਤੋਂ ਆਪਣੇ ਨਾਮਜ਼ਗਦੀ ਪੱਤਰ ਰੋਪੜ ਦੇ ਡੀਸੀ ਤੇ ਚੋਣ ਅਧਿਕਾਰੀ ਕੋਲ ਜਮ੍ਹਾ ਕਰਵਾਏ ਸੀ ਜਿਨ੍ਹਾਂ ਦੀ ਜਾਂਚ ਕੀਤੀ ਗਈ। ਇਸ ਵਿੱਚ ਪਤਾ ਲੱਗਾ ਕਿ ਚੋਣ ਕਮਿਸ਼ਨ ਦੀ ਡਿਸਕੁਆਲੀਫਾਈ ਕੈਂਡੀਡੇਟ ਲਿਸਟ ਵਿੱਚ ਉਨ੍ਹਾਂ ਦਾ ਨਾਂ ਦਰਜ ਕੀਤਾ ਹੋਇਆ ਹੈ। ਇਸ ਕਰਕੇ ਰੋਪੜ ਦੇ ਡੀਸੀ ਨੇ ਉਨ੍ਹਾਂ ਦੇ ਪੱਤਰ ਅਯੋਗ ਕਰ ਦਿੱਤੇ।
ਇਸ ਪਿੱਛੋਂ ਸ਼ੇਰਗਿੱਲ ਨੇ ਤੁਰੰਤ ਕਾਰਵਾਈ ਕਰਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕਰਦਿਆਂ ਇਸ 'ਤੇ ਸੁਣਵਾਈ ਦੀ ਮੰਗ ਕੀਤੀ ਹੈ। ਹਾਈਕੋਰਟ ਨੇ 2 ਮਈ ਨੂੰ ਸਵੇਰੇ 11:00 ਵਜੇ ਤਕ ਸੁਣਵਾਈ ਸਥਗਿਤ ਕਰ ਦਿੱਤੀ ਹੈ।
'ਆਪ' ਨੂੰ ਵੱਡਾ ਝਟਕਾ, ਚੋਣ ਕਮਿਸ਼ਨ ਵੱਲੋਂ ਇੱਕ ਉਮੀਦਵਾਰ ਅਯੋਗ ਕਰਾਰ
ਏਬੀਪੀ ਸਾਂਝਾ
Updated at:
30 Apr 2019 08:49 PM (IST)
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਦੇ ਨਾਮਜ਼ਗਦੀ ਪੱਤਰ ਅਯੋਗ ਕਰਾਰ ਦੇ ਦਿੱਤੇ ਗਏ ਹਨ। ਦਰਅਸਲ ਉਨ੍ਹਾਂ ਮੁਹਾਲੀ ਤੋਂ ਪਿਛਲੀਆਂ ਵਾਰ ਵੀ ਚੋਣ ਲੜੀ ਸੀ ਪਰ ਹਾਰ ਗਏ ਸੀ। ਚੋਣਾਂ ਹਾਰਨ ਮਗਰੋਂ ਉਨ੍ਹਾਂ ਚੋਣ ਕਮਿਸ਼ਨ ਕੋਲ਼ ਆਪਣੇ ਖ਼ਰਚਿਆਂ ਵਾਲਾ ਖ਼ਾਤਾ ਜਮ੍ਹਾ ਨਹੀਂ ਕਰਵਾਇਆ ਸੀ।
ਨਰਿੰਦਰ ਸਿੰਘ ਸ਼ੇਰਗਿੱਲ
- - - - - - - - - Advertisement - - - - - - - - -