ਪੰਜਾਬੀ ਫ਼ਿਲਮ 'ਤੁਣਕਾ-ਤੁਣਕਾ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਥੀਏਟਰ ਖੁਲਣ ਤੋਂ ਬਾਅਦ ਵਡੇ ਪਰਦੇ 'ਤੇ ਰਿਲੀਜ਼ ਹੋਣ ਵਾਲੀ, ਇਹ ਪਹਿਲੀ ਫ਼ਿਲਮ ਵੀ ਬਣ ਗਈ ਹੈ। ਕੋਰੋਨਾ ਦੀ ਮਾਰ ਫ਼ਿਲਮ ਇੰਡਸਟਰੀ ਨੂੰ ਕਾਫੀ ਪਈ ਸੀ, ਜਿਸ ਕਾਰਨ ਕਾਫੀ ਸਮੇਂ ਤੋਂ ਫ਼ਿਲਮਾਂ ਸਿਰਫ OTT 'ਤੇ ਰਿਲੀਜ਼ ਹੋਈਆਂ। ਸੈਕੰਡ ਵੇਵ ਨੇ ਵੀ ਸਿਨੇਮਾਘਰ ਕਾਫੀ ਸਮੇਂ ਤੱਕ ਬੰਦ ਰੱਖੇ। 30 ਜੁਲਾਈ ਨੂੰ ਦੁਬਾਰਾ ਤੋਂ ਮਨੋਰੰਜਨ ਦੇ ਦਰਵਾਜ਼ੇ ਦਰਸ਼ਕਾਂ ਲਈ ਖੋਲ ਦਿੱਤਾ ਗਏ ਹਨ।
'ਤੁਣਕਾ ਤੁਣਕਾ' ਇਕ ਮੋਟੀਵੇਸ਼ਨਲ ਪੰਜਾਬੀ ਫ਼ਿਲਮ ਹੈ। ਜਿਸ 'ਚ ਗਾਇਕ ਤੇ ਅਦਾਕਾਰ ਹਰਦੀਪ ਗਰੇਵਾਲ ਨੇ ਐਥਲੀਟ ਦਾ ਕਿਰਦਾਰ ਕੀਤਾ। ਖ਼ਾਸ ਕਰਕੇ ਹਰਦੀਪ ਨੇ ਆਪਣੀ ਬੋਡੀ ਨੂੰ ਕਾਫੀ ਟ੍ਰਾਂਸਫੋਰਮ ਕੀਤਾ। ਜਿਸ ਦੀ ਜਨਤਾ ਨੇ ਕਾਫੀ ਤਾਰੀਫ ਕੀਤੀ ਹੈ। ਹੁਣ ਹਰਦੀਪ ਗਰੇਵਾਲ ਨੇ ਫੈਨਜ਼ ਨੂੰ ਫ਼ਿਲਮ ਦੇਖਣ ਲਈ ਅਪੀਲ ਕੀਤੀ ਹੈ। ਹਰਦੀਪ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਫ਼ਿਲਮ ਨੂੰ ਜ਼ਰੂਰ ਦੇਖਣ ਜਾਓਗੇ। ਇਸ ਪੰਜਾਬੀ ਅਦਾਕਾਰ ਨੇ ਬੌਲੀਵੁੱਡ ਲੈਵਲ ਦਾ ਕੰਮ ਆਪਣੇ ਕਿਰਦਾਰ ਲੈਕਫੀ ਪਸੀਨਾ ਬਹਾਇਆ ਹੈ।
ਪੰਜਾਬੀ ਆਰਟਿਸਟ ਹਰਦੀਪ ਗਰੇਵਾਲ ਹਮੇਸ਼ਾਂ ਹੀ ਆਪਣੇ ਮੋਟੀਵੇਸ਼ਨਲ ਗਾਣੇ ਗਾਉਣ ਲਈ ਜਾਣੇ ਜਾਂਦੇ ਹਨ। ਹਰਦੀਪ ਗਰੇਵਾਲ ਦੇ ਗਾਣੇ ਹਮੇਸ਼ਾਂ ਹੀ ਮੋਟੀਵੇਟ ਕਰਦੇ ਹਨ। ਹਰਦੀਪ ਗਰੇਵਾਲ ਆਪਣੇ ਗਾਣਿਆਂ ਦੇ ਨਾਲ ਨਾਲ, ਆਪਣੀ ਡੈਬਿਊ ਫਿਲਮ ਦੇ ਨਾਲ ਵੀ ਸਭ ਨੂੰ ਵੱਡੀ ਮੋਟੀਵੇਸ਼ਨਲ ਕਹਾਣੀ ਦੇਣ ਵਾਲੇ ਸਨ। ਪਰ ਹਰਦੀਪ ਦੀ ਇਹ ਡੈਬਿਊ ਫਿਲਮ ਪੋਸਟ ਪੋਨ ਹੋ ਗਈ ਸੀ ਜਿੱਸ ਬਾਰੇ ਜਾਣਕਾਰੀ ਖੁਦ ਹਰਦੀਪ ਨੇ ਸਾਂਝੀ ਕੀਤੀ ਸੀ।
ਹਰਦੀਪ ਗਰੇਵਾਲ ਨੇ ਆਪਣੇ ਇਕ ਬਿਆਨ 'ਚ ਕਿਹਾ ਸੀ ਕਿ 'ਸਿਨੇਮਾ ਘਰ ਅਜੇ ਨਾ ਖੁੱਲਣ ਕਾਰਣ ਆਪਣੀ ਫਿਲਮ “ਤੁਣਕਾ ਤੁਣਕਾ” ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਪਰ ਵਾਅਦਾ ਆਪ ਸਭ ਨਾਲ ਹੈ ਕਿ ਜਲਦੀ ਆਵਾਂਗੇ ਤੇ ਵੱਡੇ ਪਰਦੇ 'ਤੇ ਹੀ ਆਵਾਂਗੇ। ਬੱਸ ਸਾਥ ਬਣਾਈ ਰੱਖਿਉ। ਇਸ ਖਬਰ ਨਾਲ ਫੈਨਜ਼ ਨਿਰਾਸ਼ ਜ਼ਰੂਰ ਹੋਣਗੇ ਪਰ ਇਸ ਫਿਲਮ ਵਿਚ ਹਰਦੀਪ ਗਰੇਵਾਲ ਦੀ ਡੈਡੀਕੇਸ਼ਨ ਇਨੀ ਕੁ ਹੈ ਕਿ ਜੋ ਫੈਨਜ਼ ਵਿਚ ਐਕਸਾਈਟਮੈਂਟ ਬਣਾਈ ਰਖੇਗੀ।