ਮੁੰਬਈ: ਪਹਿਲਾਂ ਬਾਲੀਵੁੱਡ ਤੇ ਹੁਣ ਟੈਲੀਵਿਜ਼ਨ ਦੀ ਪ੍ਰਸਿੱਧ ਅਦਾਕਾਰਾ ਸਯੰਤਾਨੀ ਘੋਸ਼ ਨੇ ਵਿਸ਼ਵ ਸਿਹਤ ਦਿਵਸ ਮੌਕੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਸਮੇਤ ਸਭਨਾਂ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਸੈਸ਼ਨ ਰੱਖਿਆ। ਉਸ ਨੇ ਮਾਨਸਿਕ ਸਿਹਤ ਅਤੇ ਸਰੀਰਕ ਬਣਤਰ ਦੀ ਅਲੋਚਨਾ (Mental Health and Body Shaming) ਵਿਸ਼ੇ ਉੱਪਰ ਗੱਲਬਾਤ ਕੀਤੀ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਨੂੰ ਨਿੱਜੀ ਸਵਾਲ ਕਰ ਦਿੱਤਾ, ਜਿਸ ਦਾ ਉਸ ਕਰਾਰਾ ਜਵਾਬ ਵੀ ਦਿੱਤਾ।


ਸਯੰਤਾਨੀ ਘੋਸ਼ ਨੇ ਇਸ ਬਾਰੇ ਪੋਸਟ ਵੀ ਸਾਂਝੀ ਕੀਤੀ। ਉਸ ਨੇ ਲਿਖਿਆ, "ਕੱਲ੍ਹ ਉਸ ਦੇ ਇੰਟ੍ਰੈਕਟਿਵ ਸੈਸ਼ਨ ਦੌਰਾਨ ਕਿਸੇ ਨੇ ਮੇਰੇ ਤੋਂ ਮੇਰੇ ਦੇ ਬ੍ਰਾਅ ਦਾ ਸਾਈਜ਼ ਪੁੱਛਿਆ! ਮੈਂ ਉਸ ਨੂੰ ਕਰਾਰਾ ਜਵਾਬ ਦਿੱਤਾ (ਜਿਸ ਨੂੰ ਕਈਆਂ ਨੇ ਸਲਾਹਿਆ) ਮੈਨੂੰ ਹੁਣ ਵੀ ਲੱਗਦਾ ਹੈ ਕਿ ਇਸ ਬਾਰੇ ਹੋਰ ਗੱਲ ਹੋਣੀ ਚਾਹੀਦੀ ਹੈ। ਕਿਸੇ ਵੀ ਤਰੀਕੇ ਦੀ ਬਾਡੀ ਸ਼ੇਮਿੰਗ ਬੁਰੀ ਗੱਲ ਹੈ। ਪੀਰੀਅਡ। ਪਰ ਜ਼ਿਆਦਾਤਰ ਮੈਂ ਦੇਖਿਆ ਹੈ ਕਿ ਔਰਤਾਂ ਦੀ ਬ੍ਰੈਸਟ ਬਾਰੇ ਕੋਲ ਕਾਫੀ ਫੈਂਸੀਨੇਟਿੰਗ ਹੁੰਦੇ ਹਨ?"


ਇੱਥੇ ਦੇਖੋ ਸਯੰਤਾਨੀ ਦਾ ਇੰਸਟਾਗ੍ਰਾਮ ਪੋਸਟ-


 






 


ਸਯੰਤਾਨੀ ਨੇ ਇਸ ਪੋਸਟ ਨੂੰ 'ਸਾਈਜ਼' ਮਾਨਸਿਕਤਾ ਦੇ ਖ਼ਤਮ ਹੋਣ ਸਬੰਧੀ ਸਿਰਲੇਖ ਵੀ ਦਿੱਤਾ ਹੈ। ਉਸ ਨੇ ਬਾਡੀ ਸ਼ੇਮਿੰਗ ਨੂੰ ਰੋਕਣ ਦੇ ਤਰੀਕੇ ਵੀ ਦੱਸੇ। ਉਸ ਨੇ ਲੰਮੇ ਨੋਟ ਵਿੱਚ ਖ਼ੁਦ ਦੇ ਸਵੀਕਾਰ ਕਰਨ ਅਤੇ ਇਸ ਬਾਰੇ ਬੋਲਣ ਲਈ ਕਿਹਾ ਹੈ। ਉਨ੍ਹਾਂ ਲਿਖਿਆ ਹੈ, "ਇਹ ਸਹੀ ਸਮਾਂ ਹੈ ਆਪਣੇ ਆਪ ਨਾਲ ਪਿਆਰ ਕਰਨ ਅਤੇ ਆਪਣੇ ਲਈ ਖੜ੍ਹੇ ਹੋਣ ਦਾ ਕਿਓਂਕਿ ਇਹ ਕੋਈ ਹੋਰ ਨਹੀਂ ਕਰੇਗਾ।"


'ਮੈਨੂੰ ਵੱਡੇ ਕੌਫ਼ੀ ਕੱਪ ਪਸੰਦ ਨੇ'


ਘੋਸ਼ ਨੇ ਲਿਖਿਆ, "ਅਗਲੀ ਵਾਰ ਜੇਕਰ ਕਿਸੇ ਨੇ ਮੈਨੂੰ ਮੇਰਾ ਬ੍ਰੈਸਟ ਸਾਈਜ਼ ਪੁੱਛਿਆ ਤਾਂ ਮੈਂ ਉਸ ਨੂੰ ਜ਼ਰੂਰ ਦੱਸਣਾ ਚਾਹਾਂਗੀ। ਮੈਂ ਇਮਾਨਦਾਰੀ ਨਾਲ ਆਖਾਂਗੀ ਕਿ ਮੈਨੂੰ ਵੱਡੇ ਕੱਪ ਪਸੰਦ ਨੇ- ਕੌਫ਼ੀ ਲਵਰ ਹੋਣ ਦੇ ਨਾਤੇ, ਮੈਂ ਇੱਕ ਵੱਡਾ ਕੌਫ਼ੀ ਦਾ ਕੱਪ ਪਸੰਦ ਕਰਦੀ ਹਾਂ।"


 






 


ਮਾਨਸਿਕ ਤੌਰ 'ਤੇ ਵੀ ਫਿੱਟ ਹੋਵੋ


ਸਯੰਤਾਨੀ ਘੋਸ਼ ਨੇ ਮੈਂਟਲ ਹੈਲਥ ਬਾਰੇ ਕਿਹਾ, "ਵਿਸ਼ਵ ਸਿਹਤ ਦਿਵਸ ਵਿੱਚ ਮੈਂ ਆਕਾਰ ਬਾਰੇ ਮਾਨਸਿਕਤਾ ਨੂੰ ਖ਼ਤਮ ਕਰਨ ਲਈ ਇੱਕ ਡੋਰ ਲੱਭ ਲਈ ਹੈ (ਭਾਵ ਸ਼ੁਰੂਆਤ ਕਰ ਦਿੱਤੀ ਹੈ) ਪਰ ਕੀ ਤੁਸੀਂ ਜਾਣਦੇ ਹੋ 'ਮੈਂਟਲ ਹੈਲਥ' ਹੁਣ ਸਿਹਤ ਦਾ ਜ਼ਰੂਰੀ ਨਜ਼ਰੀਆ ਹੋ ਚੁੱਕਿਆ ਹੈ! ਤੁਸੀਂ ਸਰੀਰਕ ਤੌਰ 'ਤੇ ਫਿੱਟ ਹੋ ਪਰ ਮਾਨਸਿਕ ਤੌਰ 'ਤੇ ਫਿੱਟ ਹੋਣਾ ਨਾ ਭੁੱਲੋ।"