ਇਸੇ ਦੌਰਾਨ ਅੱਕੀ ਨੇ ਪੁੱਛਿਆ ਕੀ ਉਹ ਸੋਸ਼ਲ ਮੀਡੀਆ ‘ਤੇ ਕਿੰਨੇ ਐਕਟਿਵ ਹਨ ਤਾਂ ਮੋਦੀ ਨੇ ਇਸ ਸਵਾਲ ‘ਤੇ ਚੁਟਕੀ ਲੈਂਦੇ ਹੋਏ ਕਿਹਾ, “ਮੈਂ ਟਵਿੰਕਲ ਜੀ ਦੇ ਟਵੀਟ ਹਮੇਸ਼ਾ ਚੈੱਕ ਕਰਦਾ ਹਾਂ। ਉਹ ਮੇਰੇ ‘ਤੇ ਜੋ ਗੁੱਸਾ ਲਾਹੁੰਦੇ ਹਨ ਤਾਂ ਤੁਹਾਡੀ ਨਿੱਜੀ ਜ਼ਿੰਦਗੀ ‘ਚ ਕਾਫੀ ਸ਼ਾਂਤੀ ਹੋਵੇਗੀ।”
ਇਸ ਤੋਂ ਬਾਅਦ ਟਵਿੰਕਲ ਦਾ ਰਿਐਕਸ਼ਨ ਵੀ ਸਾਹਮਣੇ ਆ ਗਿਆ ਹੈ ਜਿਸ ‘ਚ ਉਸ ਨੇ ਫੇਰ ਤੋਂ ਟਵੀਟ ਕਰਦੇ ਹੋਏ ਕਿਹਾ ਕਿ ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਲੈਂਦੀ ਹਾਂ। ਪ੍ਰਧਾਨ ਮੰਤਰੀ ਨੂੰ ਨਾ ਸਿਰਫ ਇਹ ਪਤਾ ਹੈ ਕਿ ਮੈਂ ਇਸ ਦੁਨੀਆ ‘ਚ ਰਹਿੰਦੀ ਹਾਂ ਸਗੋਂ ਉਹ ਮੇਰੇ ਕੰਮ ਨੂੰ ਵੀ ਪੜ੍ਹਦੇ ਹਨ।”
ਮੋਦੀ ਨੇ ਵੀ ਆਪਣੇ ਇਮਟਰਵਿਊ ‘ਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਟਵਿੰਕਲ ਖੰਨਾ ਦੇ ਵਿਚਾਰਾਂ ਦਾ ਸਨਮਾਨ ਕਰਦੇ ਹਨ ਤੇ ਟਵਿੰਕਲ ਨੇ ਵੀ ਉਸੇ ਭਾਸ਼ਾ ‘ਚ ਪ੍ਰਧਾਨ ਮੰਤਰੀ ਨੂੰ ਜਵਾਬ ਦਿੱਤਾ।