ਵਾਸ਼ਿੰਗਟਨ: ਭਾਰਤੀਆਂ ਸਮੇਤ ਹੋਰ ਵਿਦੇਸ਼ੀ ਵਿਅਕਤੀਆਂ ਨੂੰ ਗ਼ੈਰ ਕਾਨੂੰਨੀ ਤਰੀਕਿਆਂ ਨਾਲ ਅਮਰੀਕਾ ਦਾਖ਼ਲ ਕਰਵਾਉਣ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਪੰਜ ਸਾਲ ਦੀ ਕੈਦ ਹੋ ਗਈ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਯਾਦਵਿੰਦਰ ਸਿੰਘ ਸੰਧੂ ਨੂੰ 400 ਤੋਂ ਵੱਧ ਵਿਦੇਸ਼ੀ ਲੋਕਾਂ ਨੂੰ ਗ਼ੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿੱਚ ਦਾਖ਼ਲ ਕਰਵਾਉਣ ਦਾ ਦੋਸ਼ੀ ਪਾਇਆ ਹੈ।
ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਸੰਧੂ ਨੇ ਸਾਲ 2013 ਤੋਂ 2016 ਤਕ ਮਨੁੱਖੀ ਤਸਕਰੀ ਨੂੰ ਅੰਜਾਮ ਦਿੱਤਾ ਸੀ। ਸੰਧੂ ਵੱਲੋਂ ਲੋਕਾਂ ਨੂੰ ਅਮਰੀਕਾ ਵਿੱਚ ਦਾਖ਼ਲ ਕਰਵਾਉਣ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਤੇ ਕਈ ਮੌਤ ਦੇ ਮੂੰਹ 'ਚੋਂ ਬਚ ਕੇ ਆਏ। ਯਾਦਵਿੰਦਰ ਸੰਧੂ ਨੂੰ ਕਈ ਨਾਵਾਂ ਜਿਵੇਂ ਕਿ ਯਾਦਵਿੰਦਰ ਸਿੰਘ ਭਾਂਬਾ, ਭੁਪਿੰਦਰ ਕੁਮਾਰ, ਰਜਿੰਦਰ ਸਿੰਘ, ਰੌਬਰਟ ਹੌਵਾਰਡ ਸਕੌਟ ਤੇ ਏਟਕਿਨਸ ਲਾਅਸਨ ਹੌਵਾਰਡ ਆਦਿ।
ਉਹ ਆਪਣੇ ਸਾਥੀਆਂ ਨਾਲ ਰਲ ਕੇ ਅਮਰੀਕਾ ਆਉਣ ਦੇ ਚਾਹਵਾਨ ਭਾਰਤੀਆਂ ਨੂੰ ਥਾਈਲੈਂਡ, ਯੂਏਈ, ਅਰਜਨਟੀਨਾ, ਈਰਾਨ, ਪਨਾਮਾ, ਵੇਨੇਜ਼ੂਏਲਾ, ਬੇਲੀਜ਼, ਹੈਤੀ ਤੋਂ ਡੋਮਿਨਿਕ ਰੀਬਪਲਿਕ ਆਦਿ ਦੇਸ਼ਾਂ ਥਾਣੀਂ ਅਮਰੀਕਾ ਭੇਜਦਾ ਸੀ। ਡੋਮਿਨਿਕ ਰੀਬਪਲਿਕ ਮੁੱਖ ਪੜਾਅ ਹੈ ਜਿੱਥੋਂ ਗ਼ੈਰ ਕਾਨੂੰਨੀ ਪਰਵਾਸੀ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ। ਸੰਧੂ ਵੀ ਆਪਣੇ ਗਾਹਕਾਂ ਨੂੰ ਇੱਥੋਂ ਕਿਸ਼ਤੀਆਂ ਰਾਹੀਂ ਜੋਖ਼ਮ ਵਿੱਚ ਪਾ ਕੇ ਅਮਰੀਕਾ ਲਿਜਾਂਦਾ ਸੀ। ਇਸ ਕੰਮ ਬਦਲੇ ਉਹ ਲੋਕਾਂ ਤੋਂ 30,000 ਤੋਂ ਲੈ ਕੇ 85,000 ਅਮਰੀਕੀ ਡਾਲਰ ਯਾਨੀ 20 ਤੋਂ ਲੈਕੇ 60 ਲੱਖ ਰੁਪਏ ਤਕ ਲੈ ਲੈਂਦਾ ਸੀ।
ਅਮਰੀਕਾ 'ਚ ਗ਼ੈਰ ਕਾਨੂੰਨੀ ਤਰੀਕੇ ਨਾਲ ਬੰਦੇ ਭੇਜਣ ਵਾਲੇ ਯਾਦਵਿੰਦਰ ਸੰਧੂ ਨੂੰ ਕੈਦ
ਏਬੀਪੀ ਸਾਂਝਾ
Updated at:
24 Apr 2019 02:26 PM (IST)
ਯਾਦਵਿੰਦਰ ਸੰਧੂ ਨੂੰ ਕਈ ਨਾਵਾਂ ਜਿਵੇਂ ਕਿ ਯਾਦਵਿੰਦਰ ਸਿੰਘ ਭਾਂਬਾ, ਭੁਪਿੰਦਰ ਕੁਮਾਰ, ਰਜਿੰਦਰ ਸਿੰਘ, ਰੌਬਰਟ ਹੌਵਾਰਡ ਸਕੌਟ ਤੇ ਏਟਕਿਨਸ ਲਾਅਸਨ ਹੌਵਾਰਡ ਆਦਿ।
ਸੰਕੇਤਕ ਤਸਵੀਰ
- - - - - - - - - Advertisement - - - - - - - - -