ਚੰਡੀਗੜ੍ਹ: ਕੈਨੇਡਾ ਸਰਕਾਰ ਨੇ ਤਿੰਨ ਸਿੱਖਾਂ ਦੀ ਹਵਾਈ ਉਡਾਰੀ 'ਤੇ ਰੋਕ ਲਾ ਦਿੱਤੀ ਹੈ। ਟਰੂਡੋ ਸਰਕਾਰ ਨੇ ਇਨ੍ਹਾਂ ਸਿੱਖਾਂ ਦੇ ਨਾਂ ਸੁਰੱਖਿਅਤ ਟਰੈਵਲ ਕਾਨੂੰਨ ਤਹਿਤ ਕੈਨੇਡੀਅਨ ਨੋ ਫਲਾਈ ਸੂਚੀ ਵਿੱਚ ਪਾ ਦਿੱਤੇ ਹਨ। ਇਨ੍ਹਾਂ ’ਚ ਪਰਵਕਾਰ ਸਿੰਘ ਦੁਲਾਈ, ਭਗਤ ਸਿੰਘ ਬਰਾੜ ਤੇ ਇੱਕ ਹੋਰ ਸਿੱਖ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨੂੰ ਪਾਬੰਦੀ ਲਾਉਣ ਦੇ ਕਾਰਨਾਂ ਬਾਰੇ ਦੱਸ ਦਿੱਤਾ ਗਿਆ ਹੈ।

ਯਾਦ ਰਹੇ ਪਿਛਲੇ ਦਿਨੀਂ ਟਰੂਡੋ ਸਰਕਾਰ ਵੱਲੋਂ ਗਰਮ ਖਿਆਲੀ ਸਿੱਖਾਂ ਨਾਲ ਨਰਮੀ ਵਰਤਣ ਦੇ ਪ੍ਰਭਾਵ ਦਿੱਤੇ ਗਏ ਸੀ। ਇਸ ਦਾ ਭਾਰਤ ਸਰਕਾਰ ਨੇ ਤਿੱਖਾ ਵਿਰੋਧ ਕੀਤਾ ਸੀ। ਇਸ ਮਗਰੋਂ ਕੈਨੇਡਾ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਹੁਣ ਸਿੱਖ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਇਨ੍ਹਾਂ ਸਿੱਖਾਂ ਕੋਲ ਅਧਿਕਾਰਾਂ ਤੇ ਆਜ਼ਾਦੀ ਦੇ ਚਾਰਟਰ ਤਹਿਤ ਆਪਣੇ ਵਿਰੁੱਧ ਹਵਾਈ ਸਫਰ ਕਰਨ ਤੋਂ ਲੱਗੀ ਵਿਰੁੱਧ ਕਾਨੂੰਨੀ ਲੜਾਈ ਕਰਨ ਦਾ ਹੱਕ ਹੈ। ਪਾਬੰਦੀ ਦੇ ਵਿਰੁੱਧ ਸਿੱਖ ਭਾਈਚਾਰੇ ਵਿੱਚ ਬੇਗਾਨਗ਼ੀ ਦਾ ਅਹਿਸਾਸ ਪੈਦਾ ਹੋ ਗਿਆ।

ਪਬਲਿਕ ਸੇਫਟੀ ਕੈਨੇਡਾ ਦੇ ਬੁਲਾਰੇ ਟਿਮ ਵਰਮਿੰਘਮਟਨ ਨੇ ‘ਪੈਸੰਜਰ ਪ੍ਰੋਟੈਕਟ ਲਿਸਟ’ ਵਿੱਚ ਪਿਛਲੇ ਮਹੀਨਿਆਂ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਕੀਤੇ ਲੋਕਾਂ ਬਾਰੇ ਵੇਰਵੇ ਸਾਂਝੇ ਨਹੀਂ ਕੀਤੇ। ਤਿੰਨਾਂ ਸਿੱਖਾਂ ਨੂੰ ਸਰੀ ਦੇ ਸਿੱਖ ਕਾਰਕੁਨਾਂ ਦੀ ਸੰਸਥਾ ਗੁਰਦੁਆਰਾ ਦਸਮੇਸ਼ ਦਰਬਾਰ ਨਾਲ ਸਬੰਧਤ ਮਨਿੰਦਰ ਸਿੰਘ ਨੇ ਜਾਣਕਾਰੀ ਦੇ ਦਿੱਤੀ ਹੈ। ਇਨ੍ਹਾਂ ਤਿੰਨਾਂ ਸਿੱਖਾਂ ਬਾਰੇ ਪਤਾ ਲੱਗਾ ਹੈ ਕਿ ਉਹ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਰਹੇ ਹਨ।