ਨਵੀਂ ਦਿੱਲੀ: ਇਸਲਾਮਿਕ ਸਟੇਟ ਨੇ ਆਪਣੀ ਅਮਾਕ ਨਿਊਜ਼ ਏਜੰਸੀ ਰਾਹੀਂ ਸ੍ਰੀਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਹੈ। ਏਸ਼ਿਆਈ ਦੇਸ਼ ਸ੍ਰੀਲੰਕਾ ‘ਚ ਐਤਵਾਰ ਨੂੰ ਚਰਚ ਤੇ ਹੋਟਲਾਂ ‘ਚ ਸੀਰੀਅਲ ਧਮਾਕੇ ਹੋਏ ਸਨ। ਇਸ ‘ਚ 290 ਲੋਕਾਂ ਦੀ ਮੌਤ ਤੇ 500 ਤੋਂ ਜ਼ਿਆਦਾ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਆਈ ਸੀ।


ਈਸਟਰ ਵਾਲੇ ਦਿਨ ਚਰਚ ਤੇ ਲਗਜ਼ਰੀ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ ‘ਚ ਸ਼ਾਮਲ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਿਆ ਹੈ। ਉਧਰ, ਮੰਗਲਵਾਰ ਨੂੰ ਸ੍ਰੀਲੰਕਾ ਦੇ ਉੱਪ ਰੱਖਿਆ ਮੰਤਰੀ ਰੁਵਾਨ ਵਿਜੇਵਰਧਨ ਨੇ ਸ੍ਰੀਲੰਕਾਈ ਸੰਸਦ ‘ਚ ਹਮਲੇ ਪਿੱਛੇ ਕ੍ਰਾਈਸਟਚਰਚ ਦਾ ਬਦਲਾ ਲੈਣਾ ਕਿਹਾ ਸੀ।