Navjot Singh Sidhu inspires memes on social media: ਨਵਜੋਤ ਸਿੰਘ ਸਿੱਧੂ ਨੇ ਕੁਝ ਸਮਾਂ ਪਹਿਲਾਂ ਦ ਕਪਿਲ ਸ਼ਰਮਾ ਸ਼ੋਅ ਛੱਡ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਪੋਲੀਟੀਕਲ ਕਰੀਅਰ 'ਤੇ ਧਿਆਨ ਦੇਣਾ ਸੀ। ਇਸ ਤੋਂ ਬਾਅਦ ਸਿੱਧੂ ਪੰਜਾਬ ਪੌਲੀਟਿਕਸ 'ਚ ਕਾਫੀ ਐਕਟਿਵ ਹਨ। ਹਾਲਾਂਕਿ ਮੰਗਲਵਾਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਗੱਲ ਨੂੰ ਆਧਾਰ ਬਣਾ ਕੇ ਅਰਚਨਾ ਪੂਰਨ ਸਿੰਘ ਲਈ ਇਸ ਨੂੰ ਇਕ ਮੌਕੇ ਦੀ ਤਰ੍ਹਾਂ ਪ੍ਰੈਜੈਂਟ ਕਰਦਿਆਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਖੂਬ ਮੀਮਸ ਬਣਾਏ ਹਨ।
ਅਸਤੀਫ਼ੇ ਤੋਂ ਕੁਝ ਘੰਟੇ ਬਾਅਦ ਹੀ ਅਰਚਨਾ ਸੀ ਟ੍ਰੈਂਡਿੰਗ
ਸਿੱਧੂ ਨੇ ਅਸਤੀਫ਼ਾ ਦਿੰਦਿਆਂ ਸਾਫ ਕੀਤਾ ਕਿ ਉਹ ਅਹੁਦੇ 'ਤੇ ਨਹੀਂ ਰਹਿਣਗੇ ਪਰ ਪਾਰਟੀ ਨਾਲ ਜੁੜੇ ਰਹਿਣਗੇ। ਨਵਜੋਤ ਸਿੰਘ ਸਿੱਧੂ ਨੇ ਅਸਤੀਫੇ ਦਾ ਐਲਾਨ ਆਪਣੇ ਟਵਿੱਟਰ ਹੈਂਡਲ ਤੋਂ ਕੀਤਾ। ਉਨ੍ਹਾਂ ਦੇ ਇਸ ਐਲਾਨ ਤੋਂ ਕੁਝ ਘੰਟੇ ਬਾਅਦ ਹੀ ਅਰਚਨਾ ਪੂਰਨ ਸਿੰਘ ਟਵਿਟਰ 'ਤੇ ਛਾ ਗਈ। ਹਰ ਥਾਂ ਉਨ੍ਹਾਂ ਦਾ ਹੀ ਨਾਂ 'ਤੇ ਮੀਮਸ ਦਿਖਣ ਲੱਗੇ।
ਕਿਸੇ ਨੇ ਕਿਹਾ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਸਭ ਤੋਂ ਜ਼ਿਆਦਾ ਅਪਸੈੱਟ ਅਰਚਨਾ ਹੈ ਤਾਂ ਕਿਸੇ ਨੇ ਕਿਹਾ ਹੁਣ ਉਨ੍ਹਾਂ ਦਾ ਕਰੀਅਰ ਸੰਕਟ 'ਚ ਹੈ। ਇਸ ਤਰ੍ਹਾਂ ਦੇ ਹੋਰ ਵੀ ਬੁਹਤ ਮਜ਼ੇਦਾਰ ਮਮੀਸ ਅਰਚਨਾ ਤੇ ਬਣੇ ਜੋ ਦੱਸ ਰਹੇ ਸਨ ਕਿ ਹੁਣ ਅਰਚਨਾ ਨੂੰ ਦ ਕਪਿਲ ਸ਼ਰਮਾ ਸ਼ੋਅ 'ਚੋਂ ਜਾਣਾ ਨਾ ਪੈ ਜਾਵੇ।
ਪਹਿਲਾਂ ਵੀ ਹੋ ਚੁੱਕਾ ਅਜਿਹਾ
ਇਸ ਸ਼ੋਅ ਦਾ ਜੱਜ ਕੌਣ ਬਣੇਗਾ ਇਸ ਗੱਲ ਨੂੰ ਲੈਕੇ ਅਜਿਹੇ ਕਿੱਸੇ ਪਹਿਲਾਂ ਵੀ ਹਨ। ਅਰਚਨਾ ਨੇ ਇਕ ਵਾਰ ਦੱਸਿਆ ਸੀ ਕਿ ਕਿਵੇਂ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਘਰ ਫੁੱਲ ਤੇ ਗਲਦਸਤੇ ਆਉਂਦੇ ਸਨ। ਇਸ ਗੱਲ ਦੀ ਮੁਬਾਰਕਬਾਦ ਦੇ ਨਾਲ ਕਿ ਹੁਣ ਉਹ ਆਰਾਮ ਨਾਲ ਜੱਜ ਬਣੀ ਰਹੇ, ਸਿੱਧੂ ਗਏ।
ਇਸ ਤਰ੍ਹਾਂ ਸਿੱਧੂ ਦੇ ਅਸਤੀਫ਼ੇ ਤੋਂ ਲੋਕ ਮਜ਼ਾਕ ਦੇ ਮੂਡ 'ਚ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਜੱਜ ਦੀ ਕੁਰਸੀ ਖਤਰੇ 'ਚ ਹੈ ਕਿਉਂਕਿ ਸਿੱਧੂ ਉੱਥੋਂ ਅਸਤੀਫ਼ਾ ਦੇਕੇ ਇੱਥੇ ਨਾ ਆ ਜਾਣ।