ਮੁੰਬਈ/ਪਟਨਾ: ਸੁਸ਼ਾਂਤ ਸਿੰਘ ਰਾਜਪੂਤ ਦੀਆਂ ਅਧੂਰੀਆਂ ਇੱਛਾਵਾਂ ਬਾਰੇ ਚਚੇਰੇ ਭਰਾ ਤੇ ਭਾਜਪਾ ਦੇ ਵਿਧਾਇਕ ਨੀਰਜ ਸਿੰਘ ਵਿੱਚ ਕਿਹਾ ਕਿ ਅਸੀਂ ਬਹੁਤ ਦੁਖੀ ਹਾਂ। ਕਦੇ ਨਹੀਂ ਸੋਚਿਆ ਸੀ ਕਿ ਅਜਿਹਾ ਦਿਨ ਦੇਖਣ ਨੂੰ ਮਿਲੇਗਾ। ਅਜਿਹਾ ਚੰਗਾ ਲੜਕਾ ਜਿਸ ਨੇ ਸਾਰਿਆਂ ਨੂੰ ਹੌਸਲਾ ਤੇ ਖੁਸ਼ੀ ਦਿੱਤੀ, ਜ਼ਿੰਦਗੀ ਅਜੇ ਸ਼ੁਰੂ ਨਹੀਂ ਹੋਈ ਸੀ ਤੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਦਿੱਤੀ। ਅਸੀਂ ਕਦੇ ਨਹੀਂ ਸੋਚਿਆ ਸੀ ਕਿ ਸਾਨੂੰ ਅਜਿਹਾ ਮਾੜਾ ਦਿਨ ਵੇਖਣਾ ਪਏਗਾ। ਫਿਲਹਾਲ ਅਸੀਂ ਉਸ ਨੂੰ ਇਥੇ ਲਿਆਉਣਾ ਚਾਹੁੰਦੇ ਸੀ ਪਰ ਕੋਰੋਨਾ ਦੇ ਕਾਰਨ ਉਹ ਇਥੇ ਨਹੀਂ ਆ ਸਕੇਗਾ, ਫਿਰ ਉਹ ਆਪਣੇ ਪੂਰੇ ਪਰਿਵਾਰ ਤੇ ਚਾਚੇ ਨਾਲ ਮੁੰਬਈ ਜਾ ਰਹੇ ਹਨ, ਜਿੱਥੇ ਅੰਤਿਮ ਸਸਕਾਰ ਹੋਵੇਗਾ।


ਇਸ ਸਾਲ ਦੇ ਅੰਤ ਵਿੱਚ ਵਿਆਹ ਦਾ ਵਿਚਾਰ ਸੀ:

ਭਾਜਪਾ ਵਿਧਾਇਕ ਨੀਰਜ ਸਿੰਘ ਨੇ ਕਿਹਾ ਕਿ ਸੁਸ਼ਾਂਤ ਸਿੰਘ ਦੇ ਵਿਆਹ ਬਾਰੇ ਵੀ ਸੋਚਿਆ ਗਿਆ ਸੀ ਤੇ ਇਸ ਸਾਲ ਨਵੰਬਰ-ਦਸੰਬਰ ਤੱਕ ਵਿਆਹ ਕਰਵਾਉਣ ਦਾ ਵਿਚਾਰ ਸੀ।


ਗਰੀਬ ਬੱਚਿਆਂ ਨੂੰ ਨਾਸਾ ਭੇਜਣ ਦੀ ਇੱਛਾ ਸੀ:

ਨੀਰਜ ਸਿੰਘ ਨੇ ਅੱਗੇ ਕਿਹਾ, 'ਸੁਸ਼ਾਂਤ ਸਿੰਘ ਰਾਜਪੂਤ 100 ਗਰੀਬ ਬੱਚਿਆਂ ਨੂੰ ਨਾਸਾ ਭੇਜਣ ਦਾ ਪ੍ਰਾਜੈਕਟ ਦੱਸ ਰਿਹਾ ਸੀ। ਇਹ ਉਸ ਦਾ ਡਰੀਮ ਪ੍ਰੋਜੈਕਟ ਸੀ। ਮੈਂ ਉਸ ਨੂੰ ਇਥੋਂ ਵੀ ਭੇਜਣ ਲਈ ਕਿਹਾ ਹੈ, ਤਾਂ ਉਸ ਨੇ ਕਿਹਾ ਕਿ ਨਾਮ ਭੇਜ ਦੇਣਾ। ਇਸ ਮਾਮਲੇ ਸਬੰਧੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਮਿਲਣਾ ਸੀ। ਫਿਲਮ ਤੋਂ ਇਲਾਵਾ ਉਹ ਬਹੁਤ ਸਾਰਾ ਸਮਾਜਕ ਕੰਮ ਵੀ ਕਰਨਾ ਚਾਹੁੰਦਾ ਸੀ। ਉਸ ਦੀ ਸੋਚ ਬਹੁਤ ਵੱਡੀ ਸੀ। ਪਰ ਉਹ ਅਜਿਹਾ ਕਦਮ ਚੁੱਕ ਸਕਦਾ ਹੈ, ਅਸੀਂ ਕਦੇ ਸੋਚ ਵੀ ਨਹੀਂ ਸਕਦੇ।




ਕੇਦਾਰਨਾਥ ਤੋਂ ਬਦਲੀ ਜ਼ਿੰਦਗੀ:

ਨੀਰਜ ਸਿੰਘ ਨੇ ਕਿਹਾ ਕਿ ਸੁਸ਼ਾਂਤ ਦਾ ਰੂਹਾਨੀਅਤ ਨਾਲ ਵੀ ਲਗਾਅ ਹੋ ਗਿਆ ਸੀ। ਹਾਲ ਹੀ 'ਚ ਪਿੰਡ ਗਏ, ਫਿਰ ਮੰਦਰ ਜਾ ਕੇ ਪੂਜਾ ਕੀਤੀ। ਜਦੋਂ ਤੋਂ ਉਸ ਨੇ ਕੇਦਾਰਨਾਥ ਫਿਲਮ ਕੀਤੀ ਸੀ, ਉਦੋਂ ਤੋਂ ਬਹੁਤ ਹੀ ਜ਼ਿਆਦਾ ਭੋਲੇਨਾਥ ਦੀ ਚਰਚਾ ਕਰਦੇ ਸੀ।