Live Updates Coronavirus: ਦੇਸ਼ 'ਚ ਕੋਰੋਨਾ ਬੇਕਾਬੂ! 11502 ਨਵੇਂ ਮਾਮਲੇ, 325 ਲੋਕਾਂ ਦੀ ਮੌਤ

ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਏਬੀਪੀ ਸਾਂਝਾ Last Updated: 15 Jun 2020 02:58 PM
ਕਿਹੜੇ ਨਿਯਮਾਂ ਦੀ ਪਾਲਣਾ ਹੋਏਗੀ ਲਾਜ਼ਮੀ:
1. ਕੁਆਰੰਟੀਨ ਨਿਯਮ ਦੀ ਪਾਲਣਾ
2. ਸਮਾਜਕ ਦੂਰੀਆਂ ਦਾ ਪਾਲਣ ਕਰਨਾ
3. ਜਨਤਕ ਥਾਂਵਾਂ/ਕੰਮ ਦੇ ਸਥਾਨਾਂ ‘ਤੇ ਲੋੜੀਂਦੇ ਮਾਸਕ
4. ਜਨਤਕ ਥਾਂਵਾਂ 'ਤੇ ਥੁੱਕਣ ਦੀ ਮਨਾਹੀ
5. ਜਨਤਕ ਥਾਂਵਾਂ 'ਤੇ ਸੁਪਾਰੀ ਦੇ ਪੱਤਿਆਂ, ਗੁਟਕੇ, ਤੰਬਾਕੂ ਦੇ ਸੇਵਨ 'ਤੇ ਪਾਬੰਦੀ
ਕੇਂਦਰੀ ਸਿਹਤ ਮੰਤਰਾਲੇ ਨੇ ਕੋਰੋਨਾ ਦੇ ਇਲਾਜ ਲਈ ਨਵਾਂ ਪ੍ਰੋਟੋਕੋਲ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਨੇ ਐਂਟੀ-ਵਾਇਰਲ ਡਰੱਗ ਰੇਮਡੇਸੀਵਰ, ਇਮਿਊਨ ਸਿਸਟਮ ਵਧਾਉਣ ਵਾਲੀ ਦਵਾਈ ਟੋਸੀਲੀਜ਼ੁਮੈਬ ਤੇ ਪਲਾਜ਼ਮਾ ਥੈਰੇਪੀ ਦੇ ਤਹਿਤ ਜਾਂਚ ਦੇ ਨਾਲ ਇਲਾਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮੰਤਰਾਲੇ ਨੇ ਰੇਮਡੇਸੀਵਰ ਤੇ ਪਲਾਜ਼ਮਾ ਥੈਰੇਪੀ ਦੋਵਾਂ ਨਾਲ ਇਲਾਜ ਬੰਦ ਕਰ ਦਿੱਤਾ ਸੀ।
ਦਿੱਲੀ ਵਿੱਚ ਕੋਰੋਨਾਵਾਇਰਸ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਤਾਲਾਬੰਦੀ ਦੀਆਂ ਖਬਰਾਂ ਆ ਰਹੀਆਂ ਸੀ। ਕਿਹਾ ਜਾ ਰਿਹਾ ਸੀ ਕਿ ਕੇਂਦਰ ਸਰਕਾਰ ਚਾਰ ਹਫਤਿਆਂ ਲਈ ਪੂਰੀ ਤਰ੍ਹਾਂ ਨਾਲ ਦਿੱਲੀ ਤੇ ਐਨਸੀਆਰ ਨੂੰ ਲੌਕਡਾਊਨ ਲਾ ਸਕਦੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਵੀ ਗੱਲ ਕੀਤੀ ਗਈ। ਇਸ ਤਰ੍ਹਾਂ ਦੇ ਦਾਅਵੇ ਨੂੰ ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀਆਈਬੀ) ਨੇ ਰੱਦ ਕਰ ਦਿੱਤਾ ਹੈ। ਉਸ ਨੇ ਐਤਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਦੱਸਿਆ ਕਿ ਕੇਂਦਰ ਸਰਕਾਰ ਦੀ ਤਾਲਾਬੰਦੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਜਿਹੀਆਂ ਪੋਸਟਾਂ ਜਾਅਲੀ ਹਨ। ਪੀਆਈਬੀ ਦੇ ਫੈਕਟਚੈਕ ਟਵਿੱਟਰ ਹੈਂਡਲ ਨੇ ਟਵੀਟ ਕੀਤਾ, "ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸਾਵਧਾਨ ਰਹੋ।"
ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਲੜੀ ਗਿਣਤੀ ਵਧਦੀ ਜਾ ਰਹੀ ਹੈ। ਐਤਵਾਰ ਨੂੰ ਦੋ ਬਜ਼ੁਰਗਾਂ ਦੀ ਇਕ ਅੰਮ੍ਰਿਤਸਰ ਤੇ ਇਕ ਪਠਾਨਕੋਟ ‘ਚ ਮੌਤ ਹੋ ਗਈ, ਜਦਕਿ ਇਕ ਔਰਤ ਦੀ ਜਲੰਧਰ ‘ਚ ਮੌਤ ਹੋ ਗਈ। ਇੱਕ ਹਫ਼ਤੇ ਵਿੱਚ ਰਾਜ ਵਿੱਚ 22 ਮੌਤਾਂ ਹੋ ਚੁੱਕੀਆਂ ਹਨ। ਕੁਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਇਕੱਲੇ ਅੰਮ੍ਰਿਤਸਰ ‘ਚ ਹੀ ਕੋਰੋਨਾ ਨਾਲ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 21 ਹੋ ਗਈ ਹੈ। ਇਨ੍ਹਾਂ ਵਿੱਚੋਂ ਸਿਰਫ ਇੱਕ ਹਫ਼ਤੇ ਵਿੱਚ 13 ਮੌਤਾਂ ਹੋਈਆਂ ਹਨ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਦੇਸ਼ ਦਿੱਤੇ ਕਿ ਕੋਰੋਨਾ ਨਾਲ ਮੌਤ ਦੇ ਸ਼ੱਕੀ ਮਾਮਲਿਆਂ 'ਚ ਲਾਸ਼ਾਂ ਤੁਰੰਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣ। ਐਤਵਾਰ ਅਮਿਤ ਸ਼ਾਹ ਤੇ ਅਰਵਿੰਦ ਕੇਜਰੀਵਾਲ, ਉੱਪ ਰਾਜਪਾ ਅਨਿਲ ਬੈਜਲ, ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਦਿੱਲੀ ਦੇ ਤਿੰਨ ਮੇਅਰਾਂ ਨੇ ਉੱਚ ਪੱਧਰੀ ਬੈਠਕ ਕੀਤੀ ਸੀ, ਜਿਸ ਦੌਰਾਨ ਦਿੱਲੀ 'ਚ ਕੋਰੋਨਾ ਨਾਲ ਨਜਿੱਠਣ ਲਈ ਕਈ ਅਹਿਮ ਫੈਸਲੇ ਲਏ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸ਼ੱਕੀ ਮਾਮਲਿਆਂ 'ਚ ਟੈਸਟ ਰਿਜ਼ਲਟ ਦਾ ਇੰਤਜ਼ਾਰ ਕੀਤੇ ਬਿਨਾਂ ਪਰਿਵਾਰ ਨੂੰ ਲਾਸ਼ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ। ਆਦੇਸ਼ 'ਚ ਕਿਹਾ ਗਿਆ ਕਿ ਸਿਹਤ ਮੰਤਰਾਲੇ ਵੱਲੋਂ 15 ਮਾਰਚ ਤੋਂ ਜਾਰੀ ਹਿਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ। ਆਦੇਸ਼ 'ਚ ਕਿਹਾ ਗਿਆ ਕਿ ਸਿਹਤ ਮੰਤਰਾਲੇ ਵੱਲੋਂ 15 ਮਾਰਚ ਤੋਂ ਜਾਰੀ ਹਿਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ।
ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ 520 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਤਿੰਨ ਲੱਖ 32 ਹਜ਼ਾਰ 434 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਲੱਖ 69 ਹਜ਼ਾਰ 798 ਵਿਅਕਤੀ ਠੀਕ ਵੀ ਹੋਏ ਹਨ।

ਪਿਛੋਕੜ

ਨਵੀਂ ਦਿੱਲੀ: ਦੇਸ਼ ‘ਚ ਘਾਤਕ ਕੋਰੋਨਾਵਾਇਰਸ ਦੇ ਮਾਮਲੇ ਦਿਨੋ-ਦਿਨ ਰਿਕਾਰਡ ਦੇ ਪੱਧਰ ‘ਤੇ ਪਹੁੰਚ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 11 ਹਜ਼ਾਰ 502 ਨਵੇਂ ਕੇਸ ਸਾਹਮਣੇ ਆਏ ਹਨ। ਉੱਥੇ ਹੀ ਪਿਛਲੇ ਇੱਕ ਦਿਨ ਵਿੱਚ 325 ਵਿਅਕਤੀਆਂ ਦੀ ਮੌਤ ਹੋ ਗਈ ਹੈ।

 


 

 


ਇਸ ਦੇ ਨਾਲ ਹੀ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 9 ਹਜ਼ਾਰ 520 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਤਿੰਨ ਲੱਖ 32 ਹਜ਼ਾਰ 434 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਕ ਲੱਖ 69 ਹਜ਼ਾਰ 798 ਵਿਅਕਤੀ ਠੀਕ ਵੀ ਹੋਏ ਹਨ।

 


 

 


ਕੋਰੋਨਾ ਕੇਸਾਂ ਦੀ ਗਿਣਤੀ 100 ਤੋਂ ਲੈ ਕੇ ਇਕ ਲੱਖ ਤੱਕ ਹੋਣ ‘ਚ 64 ਦਿਨ ਲੱਗ ਗਏ। ਦੋ ਲੱਖ ਬਣਨ ‘ਚ ਲਗਪਗ 15 ਦਿਨ ਲੱਗੇ, ਜਦਕਿ ਦਸ ਦਿਨਾਂ ‘ਚ ਇਹ ਅੰਕੜਾ ਤਿੰਨ ਲੱਖ ਤਕ ਪਹੁੰਚ ਗਿਆ। ਦੇਸ਼ ‘ਚ ਹੁਣ ਤਕ 49.9 ਪ੍ਰਤੀਸ਼ਤ ਮਰੀਜ਼ ਠੀਕ ਹੋ ਚੁੱਕੇ ਹਨ। ਕੋਰੋਨਾ ਦੀ ਲਾਗ ਦੇ ਕੁਲ ਕੇਸਾਂ ‘ਚੋਂ 50 ਪ੍ਰਤੀਸ਼ਤ ਦੇਸ਼ ਦੇ ਪੰਜ ਸ਼ਹਿਰਾਂ ‘ਚ ਹਨ। ਮਹਾਰਾਸ਼ਟਰ ਵਿੱਚ ਹੀ 32 ਪ੍ਰਤੀਸ਼ਤ ਮਾਮਲੇ ਸਾਹਮਣੇ ਆਏ ਹਨ। ਇੱਥੇ ਕੋਰੋਨਾ ਸੰਕਰਮਿਤ ਹੋਣ ਦੀ ਸੰਖਿਆ ਇੱਕ ਲੱਖ ਤੋਂ ਪਾਰ ਪਹੁੰਚ ਗਈ ਹੈ।

 


 

 



 


 

 


ਜੇ ਮਹਾਰਾਸ਼ਟਰ ਨੂੰ ਤਾਮਿਲਨਾਡੂ ਨਾਲ ਜੋੜਿਆ ਜਾਂਦਾ ਹੈ, ਤਾਂ ਇਨ੍ਹਾਂ ਦੋਵਾਂ ਰਾਜਾਂ ਵਿੱਚ 45 ਪ੍ਰਤੀਸ਼ਤ ਤੋਂ ਵੱਧ ਕੇਸਾਂ ਮਾਮਲੇ ਹਨ। ਮਹਾਰਾਸ਼ਟਰ ਵਿੱਚ ਮੁੰਬਈ, ਪੁਣੇ ਅਤੇ ਠਾਣੇ, ਗੁਜਰਾਤ ਵਿੱਚ ਅਹਿਮਦਾਬਾਦ, ਦਿੱਲੀ, ਤਾਮਿਲਨਾਡੂ ਵਿੱਚ ਚੇਨਈ ਤੇ ਰਾਜਸਥਾਨ ਵਿੱਚ ਜੈਪੁਰ ਸਭ ਤੋਂ ਪ੍ਰਭਾਵਤ ਹਨ। ਇਨ੍ਹਾਂ ਪੰਜ ਸ਼ਹਿਰਾਂ ਦੇ ਕੋਰੋਨਾ ਮਾਮਲਿਆਂ ਦਾ ਅੰਕੜਾ ਦੇਸ਼ ਦੇ ਕੁਲ ਮਾਮਲਿਆਂ ‘ਚੋਂ ਲਗਪਗ ਅੱਧਾ ਹੈ।

 


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.