ਨਵੀਂ ਦਿੱਲੀ: ਅਨਲੌਕ-5 ਬਾਰੇ ਗ੍ਰਹਿ ਮੰਤਰਾਲੇ ਨੇ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਹਨ। ਇਸ ਤਹਿਤ ਸਿਨੇਮਾ ਹਾਲ, ਥੀਏਟਰ ਅਨਲੌਕ-5 'ਚ ਖੋਲ੍ਹੇ ਜਾ ਸਕਣਗੇ। ਹਾਲ ਹੀ 'ਚ 50 ਫੀਸਦ ਦਰਸ਼ਕ ਹੀ ਸਿਨੇਮਾ ਹਾਲ 'ਚ ਦਾਖਲ ਹੋ ਸਕਣਗੇ।


ਪਹਿਲੀ ਅਕਤੂਬਰ ਤੋਂ 'ਅਨਲੌਕ-5' ਸ਼ੁਰੂ ਹੋਣ ਜਾ ਰਿਹਾ ਹੈ। ਇਸ ਤਹਿਤ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਗਈਆਂ ਹਨ। 15 ਅਕਤੂਬਰ ਤੋਂ ਸਿਨੇਮਾ ਘਰ, ਥੀਏਟਰ, ਮਲਟੀਪਲੈਕਸਸ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਜਾਰੀ ਹਿਦਾਇਤਾਂ ਮੁਤਾਬਕ 50 ਫੀਸਦ ਦਰਸ਼ਕਾਂ ਨੂੰ ਇਜਾਜ਼ਤ ਹੋਵੇਗੀ। ਇਸ ਸਬੰਧੀ ਸੂਚਨਾ ਤੇ ਤਕਨਾਲੋਜੀ ਮੰਤਰਾਲ ਵੱਲੋਂ ਐਸਓਪੀ ਜਾਰੀ ਕੀਤੇ ਗਏ ਹਨ।


ਖਿਡਾਰੀਆਂ ਲਈ ਸਵਿਮਿੰਗ ਪੂਲ ਖੋਲ੍ਹਣ ਦੀ ਇਜਾਜ਼ਤ ਹੈ। ਮਨੋਰੰਜਨ ਪਾਰਕ ਤੇ ਹੋਰ ਇਸ ਨਾਲ ਸਬੰਧਤ ਥਾਵਾਂ ਖੋਲ੍ਹਣ ਦੀ ਵੀ ਇਜਾਜ਼ਤ ਹੋਵੇਗੀ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ