ਮਹਿੰਦਰਗੜ੍ਹ: ਅਵਾਰਾ ਪਸ਼ੂਆਂ ਨੇ ਆੰਤਕ ਮਚਾ ਰੱਖਿਆ ਹੈ। ਮਹਿੰਦਰਗੜ੍ਹ 'ਚ ਇਕ ਸਾਂਡ ਨੇ 70 ਸਾਲਾ ਬਜਰੁਗ ਔਰਤ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਬਜ਼ੁਰਗ ਮਹਿਲਾ ਸਵੇਰੇ ਸਵੇਰੇ ਆਪਣੇ ਘਰ ਦੇ ਬਾਹਰ ਜਾਣ ਲਗੀ ਸੀ ਤਾਂ ਘਰ ਤੋ ਕੁਝ ਹੀ ਦੁਰੀ 'ਤੇ ਖੜੇ ਇਕ ਸਾਂਡ ਨੇ ਤੇਜ਼ੀ ਨਾਲ ਆ ਕੇ ਧੱਕਾ ਮਾਰਿਆ, ਜਿਸ ਨਾਲ ਬਜ਼ੁਰਗ ਔਰਤ ਹਵਾ 'ਚ ਉਡਦੀ ਹੋਈ ਕੰਧ ਨਾਲ ਜਾ ਵੱਜੀ। ਜਦੋਂ ਔਰਤ ਦੀਆਂ ਚੀਕਾਂ ਉਸ ਦੇ ਪੋਤੇ ਨੇ ਸੁਣੀਆਂ ਤਾਂ ਉਹ ਉਸ ਨੂੰ ਬਚਾਉਣ ਲਈ ਦੋੜਿਆ।
ਇੰਨੇ 'ਚ ਹੀ ਸਾਂਡ ਨੇ ਉਸ ਦੇ ਪੋਤੇ ਨੂੰ ਵੀ ਜ਼ੋਰਦਾਰ ਟਕਰ ਮਾਰੀ ਅਤੇ ਉਹ ਵੀ ਡਿਗ ਪਿਆ। ਇਸ ਸਾਂਡ ਨੇ ਬਜ਼ੁਰਗ ਔਰਤ ਅਤੇ ਉਸ ਦੇ ਪੋਤੇ 'ਤੇ ਇਕ ਵਾਰ ਨਹੀਂ ਸਗੋਂ ਕਈ ਵਾਰ ਹਮਲਾ ਕੀਤਾ। ਰੌਲਾ ਪੈਣ ਤੋਂ ਬਾਅਦ ਗੁਆਂਢੀ ਵੀ ਬਾਹਰ ਆ ਗਏ ਅਤੇ ਉਨ੍ਹਾਂ ਨੇ ਬੜੀ ਹੀ ਮੁਸ਼ਕਿਲ ਨਾਲ ਇਸ ਸਾਂਡ ਤੋਂ ਦਾਦੀ ਪੋਤੇ ਨੂੰ ਬਚਾਇਆ। ਦੋਨੋ ਦਾਦੀ ਅਤੇ ਪੋਤਾ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ ਅਤੇ ਹਸਪਤਾਲ 'ਚ ਭਰਤੀ ਹਨ। ਇਹ ਸਾਰੀ ਘਟਨਾ ਉਥੇ ਲਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ।
ਇਸ ਤੋਂ ਬਾਅਦ ਇਸ ਅਵਾਰਾ ਸਾਂਡ ਨੇ ਇਕ ਹੋਰ ਨੋਜਵਾਨ ਨੂੰ ਪਿੱਛਿਓਂ ਟੱਕਰ ਮਾਰੀ ਜਿਸ ਤੋਂ ਬਾਅਦ ਉਹ ਵੀ ਗੰਭੀਰ ਜ਼ਖਮੀ ਹੋ ਗਿਆ। ਡਾਕਟਰ ਨੇ ਉਸ ਨੂੰ ਸੈਂਟਰ ਰੈਫਰ ਕਰ ਦਿਤਾ ਹੈ। ਗੋਸੇਵਾ ਆਯੋਗ ਦੇ ਸਾਬਕਾ ਮੈਂਬਰ ਦਯਾਸ਼ੰਕਰ ਤਿਵਾੜੀ ਨੇ ਦਸਿਆ ਕਿ ਜ਼ਿਲ੍ਹੇ 'ਚ 35 ਗੋਸ਼ਾਲਾ ਬਣਾਈਆਂ ਗਈਆਂ ਹਨ। ਪਰ ਫਿਰ ਵੀ ਗੋਵੰਸ਼ ਬਾਹਰ ਸੜਕਾਂ 'ਤੇ ਘੁੰਮ ਰਹੇ ਹਨ। ਪ੍ਰਸ਼ਾਸਨ ਵਲੋਂ ਇਨ੍ਹਾਂ ਨੂੰ ਫੜਨ ਦਾ ਕੋਈ ਯਤਨ ਨਹੀਂ ਕੀਤਾ ਜਾਂਦਾ। ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਨੂੰ ਨੰਦੀਸ਼ਾਲਾ ਭੇਜਿਆ ਜਾਵੇ।