ਚੰਡੀਗੜ੍ਹ: ਕਿਸਾਨਾਂ ਨਾਲ ਸਬੰਧਤ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੇ ਰਾਜਪਥ ਵਿੱਚ ਇੱਕ ਟਰੈਕਟਰ ਨੂੰ ਅੱਗ ਲਾਈ ਗਈ। ਪੰਜਾਬ ਯੂਥ ਕਾਂਗਰਸ ਦੇ ਕਾਰਕੁਨਾਂ ਨੇ ਇੱਥੇ ਪ੍ਰਦਰਸ਼ਨ ਕੀਤਾ ਸੀ ਜਿਸ 'ਚ ਪੁਲਿਸ ਵੱਲੋਂ ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਬਰਿੰਦਰ ਢਿੱਲੋਂ ਸਣੇ ਕਈਆਂ ਨੂੰ ਹਿਰਾਸਤ ਲਿਆ। ਇਸ ਮਾਮਲੇ 'ਚ ਹੁਣ ਖ਼ਬਰ ਆਈ ਹੈ ਕਿ ਬਰਿੰਦਰ ਢਿੱਲੋਂ ਨੂੰ ਕੋਰਟ ਨੇ ਰਿਮਾਂਡ 'ਤੇ ਭੇਜ ਦਿੱਤਾ ਹੈ।

ਬਰਿੰਦਰ ਢਿੱਲੋਂ ਇਸ ਸਮੇਂ ਤਿਹਾੜ ਜੇਲ੍ਹ 'ਚ ਬੰਦ ਹੌ। ਅਦਾਲਤ ਨੇ ਬਰਿੰਦਰ ਤੇ ਇਸ ਦੇ ਨਾਲ ਹੀ ਯੂਥ ਕਾਂਗਰਸ ਨੇਤਾ ਬੰਟੀ ਨੂੰ ਵੀ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਜਦਕਿ ਅਦਾਲਤ ਵੱਲੋਂ ਤਿੰਨ ਹੋਰਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ।

ਕਿਸਾਨਾਂ ਦਾ ਰੋਹ ਹੋਰ ਪ੍ਰਚੰਡ, ਹੁਣ ਕਾਰਪੋਰੇਟ ਅਦਾਰਿਆਂ ਖਿਲਾਫ ਵੀ ਖੋਲ੍ਹਿਆ ਮੋਰਚਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904