ਲਖਨਊ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਅਯੋਧਿਆ ਵਿੱਚ 6 ਦਸੰਬਰ, 1992 ਨੂੰ ਬਾਬਰੀ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ ਵਿੱਚ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਕੋਰਟ ਰੂਮ 'ਚ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ ਗਏ। ਏਬੀਪੀ ਨਿਊਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇੱਕ ਦੋਸ਼ੀ ਜੈ ਭਗਵਾਨ ਗੋਇਲ ਨੇ ਕਿਹਾ ਕਿ ਜੱਜ ਵਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਅਸੀਂ ਸਾਰਿਆਂ ਨੇ ਇੱਕ ਦੂਜੇ ਨੂੰ ‘ਜੈ ਸ਼੍ਰੀ ਰਾਮ’ ਕਿਹਾ ਅਤੇ ਕੋਰਟ ਰੂਮ ਵਿੱਚ ਵੀ ਨਾਅਰੇਬਾਜ਼ੀ ਕੀਤੀ। ਉਸ ਨੇ ਇਹ ਵੀ ਕਿਹਾ ਕਿ ਅਸੀਂ ਵਿਵਾਦਿਤ ਢਾਂਚੇ ਨੂੰ ਢਾਇਆ ਸੀ।
ਕੋਰਟ ਰੂਮ 'ਚ ਸਾਰੇ ਦੋਸ਼ੀਆਂ ਨੂੰ ਬਰੀ ਕਰਨ ਤੋਂ ਪਹਿਲਾਂ ਜੱਜ ਐਸ ਕੇ ਯਾਦਵ ਨੇ ਕਿਹਾ ਕਿ ਵਿਵਾਦਿਤ ਢਾਂਚੇ ਨੂੰ ਢਾਹੁਣ ਦੀ ਘਟਨਾ ਪਹਿਲਾਂ ਤੋਂ ਯੋਜਨਾਬੱਧ ਨਹੀਂ ਸੀ। ਇਹ ਘਟਨਾ ਅਚਾਨਕ ਵਾਪਰੀ। ਇਸ ਤੋਂ ਬਾਅਦ ਜੱਜ ਨੇ ਸਬੂਤਾਂ ਦੀ ਘਾਟ ਕਾਰਨ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਫੈਸਲੇ ਦੌਰਾਨ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਕਲਿਆਣ ਸਿੰਘ, ਸਤੀਸ਼ ਪ੍ਰਧਾਨ, ਮਹੰਤ ਗੋਪਾਲਦਾਸ ਤੇ ਉਮਾ ਭਾਰਤੀ ਮੌਜੂਦ ਨਹੀਂ ਸੀ।
ਦੱਸ ਦਈਏ ਕਿ ਅਯੁੱਧਿਆ 'ਚ ਰਾਮ ਜਨਮ ਭੂਮੀ ਦੇ ਸੰਬੰਧ 'ਚ 2 ਤਰ੍ਹਾਂ ਦੇ ਕੇਸ ਦਾਇਰ ਕੀਤੇ ਗਏ ਸੀ। ਪਹਿਲਾ ਕੇਸ ਟਾਈਟਲ ਸੂਟ ਦਾ ਸੀ, ਜਿਸ ਵਿੱਚ 2 ਧਰਮਾਂ (ਹਿੰਦੂ ਅਤੇ ਮੁਸਲਮਾਨ) ਦੇ ਲੋਕਾਂ ਵਿੱਚ 67 ਏਕੜ ਦੇ ਵਿਵਾਦਿਤ ਅਹਾਤੇ ਦੀ ਮਾਲਕੀਅਤ ਬਾਰੇ ਵਿਵਾਦ ਹੋਇਆ ਸੀ। ਪਹਿਲਾ ਕੇਸ ਸਿਵਲ ਕੋਰਟ ਦਾ ਸੀ ਜਿਸ 'ਚ ਜ਼ਮੀਨ ਦੀ ਮਾਲਕੀਅਤ ਦਾ ਫੈਸਲਾ ਹੋਣਾ ਸੀ। ਇਸ ਕੇਸ ਵਿੱਚ ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਨਵੰਬਰ ਨੂੰ ਹਿੰਦੂਆਂ ਦੇ ਹੱਕ ਵਿੱਚ ਫੈਸਲਾ ਲਿਆ ਸੀ ਅਤੇ ਵਿਵਾਦਿਤ ਥਾਂਵਾਂ 'ਤੇ ਹਿੰਦੂਆਂ ਦਾ ਕਬਜ਼ਾ ਸੀ।
ਇਸ ਦੇ ਨਾਲ ਹੀ ਦੂਜਾ ਕੇਸ ਫੌਜਦਾਰੀ ਅਦਾਲਤ ਦਾ ਹੈ, ਜਿਸ ਵਿੱਚ ਵਿਵਾਦਿਤ ਜਗ੍ਹਾ ਵਿੱਚ ਢਾਂਚੇ (ਜਿਸ ਨੂੰ ਮੁਸਲਿਮ ਪੱਖ ਮਸਜਿਦ ਕਹਿੰਦਾ ਹੈ) ਨੂੰ ਢਾਹੁਣ ਲਈ ਇੱਕ ਜੁਰਮ ਸੀ। ਇਸ ਮਾਮਲੇ ਵਿੱਚ ਅੱਜ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Election Results 2024
(Source: ECI/ABP News/ABP Majha)
ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਬਰੀ ਹੋਣ ਮਗਰੋਂ ਕੋਰਟ ਰੂਮ 'ਚ ਲੱਗੇ 'ਜੈ ਸ਼੍ਰੀ ਰਾਮ ਦੇ ਨਾਅਰੇ
ਏਬੀਪੀ ਸਾਂਝਾ
Updated at:
30 Sep 2020 02:36 PM (IST)
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਅਯੋਧਿਆ ਵਿੱਚ 6 ਦਸੰਬਰ, 1992 ਨੂੰ ਬਾਬਰੀ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ ਵਿੱਚ ਸਾਰੇ 32 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਇਸ ਤੋਂ ਬਾਅਦ ਕੋਰਟ ਰੂਮ 'ਚ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਗਾਏ ਗਏ।
ਸੰਕੇਤਕ ਤਸਵੀਰ
- - - - - - - - - Advertisement - - - - - - - - -