ਹਾਥਰਸ ਵਿੱਚ ਲੜਕੀ ਨਾਲ ਵਾਪਰੀ ਮੰਦਭਾਗੀ ਘਟਨਾ ਦਾ ਕੋਈ ਦੋਸ਼ੀ ਬਚ ਨਹੀਂ ਸਕੇਗਾ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਹੈ। ਇਹ ਟੀਮ ਅਗਲੇ ਸੱਤ ਦਿਨਾਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗੀ। ਨਿਆਂ ਨੂੰ ਤੁਰੰਤ ਯਕੀਨੀ ਬਣਾਉਣ ਲਈ ਇਹ ਕੇਸ ਫਾਸਟ ਟ੍ਰੈਕ ਅਦਾਲਤ 'ਚ ਚਲਾਇਆ ਜਾਏਗਾ।- ਯੋਗੀ ਆਦਿੱਤਿਆਨਾਥ, ਮੁੱਖ ਮੰਤਰੀ, ਉੱਤਰ ਪ੍ਰਦੇਸ਼
ਉਧਰ, ਇਸ ਮਾਮਲੇ 'ਤੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿੱਚ ਸਮੂਹਕ ਬਲਾਤਕਾਰ ਦੇ ਪੀੜਤਾ ਦਾ ਪੁਲਿਸ ਵੱਲੋਂ ਅੰਤਮ ਸੰਸਕਾਰ ਕੀਤੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਅਸਤੀਫਾ ਮੰਗਿਆ ਤੇ ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਵਿੱਚ ਭਾਜਪਾ ਸਰਕਾਰ ਵਿਚ ਸਿਰਫ ਬੇਇਨਸਾਫੀ ਦਾ ਹੀ ਬੋਲਬਾਲਾ ਹੈ।
ਖ਼ਬਰਾਂ ਮੁਤਾਬਕ ਪੁਲਿਸ ਨੇ ਮੰਗਲਵਾਰ ਦੇਰ ਰਾਤ ਹਾਥਰਸ ਕੇਸ ਦੀ ਪੀੜਤ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ। 14 ਸਤੰਬਰ ਨੂੰ ਹਾਥਰਸ ਜ਼ਿਲ੍ਹੇ ਦੇ ਚਾਂਦਪਾ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਇੱਕ ਲੜਕੀ ਨਾਲ ਕਥਿਤ ਤੌਰ ‘ਤੇ ਗੈਂਗਰੇਪ ਕੀਤਾ ਗਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904