ਨਵੀਂ ਦਿੱਲੀ: ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ UNDP ਯਾਨੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤਹਿਤ 'ਏਡੀਜੀ ਵਿਸ਼ੇਸ਼ ਹਿਉਮੈਨਟੇਰੀਅਨ ਐਕਸ਼ਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਕੋਰੋਨਾ ਮਹਾਮਾਰੀ ਦੇ ਦੌਰਾਨ ਸੋਨਾ ਸੂਦ ਨੇ ਲੌਕਡਾਊਨ 'ਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਕੀਤੀ ਸੀ। ਸੋਨੂੰ ਸੂਦ ਨੂੰ ਇਹ ਪੁਰਸਕਾਰ ਸੋਮਵਾਰ ਸ਼ਾਮ ਨੂੰ ਵਰਚੁਅਲ ਸਮਾਰੋਹ ਦੌਰਾਨ ਦਿੱਤਾ ਗਿਆ। ਸੋਨੂੰ ਸੂਦ ਨੇ ਇਹ ਸਨਮਾਨ ਮਿਲਣ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ UNDP ਤੇ ਇਸ ਦੀਆਂ ਕੋਸ਼ਿਸ਼ਾਂ ਦਾ ਵੀ ਸਮਰਥਨ ਕਰਨਗੇ।
UNDP ਦੇ 'ਏਡੀਜੀ ਸਪੈਸ਼ਲ ਹਿਉਮੈਨਟੇਰੀਅਨ ਐਕਸ਼ਨ ਐਵਾਰਡ' ਮਿਲਣ ਤੋਂ ਬਾਅਦ, ਸੋਨੂੰ ਸੂਦ ਨੇ ਕਿਹਾ, "ਇਹ ਇੱਕ ਵਿਰਲਾ ਸਨਮਾਨ ਹੈ। ਸੰਯੁਕਤ ਰਾਸ਼ਟਰ ਦੀ ਮਾਨਤਾ ਬਹੁਤ ਖਾਸ ਹੈ। ਮੈਂ ਉਹ ਕੀਤਾ ਜੋ ਮੈਂ ਆਪਣੇ ਤਰੀਕੇ ਨਾਲ ਕਰ ਸਕਦਾ ਸੀ। ਮੈਂ ਇਹ ਸਭ ਬਿਨਾਂ ਕਿਸੇ ਉਮੀਦ ਦੇ ਆਪਣੇ ਦੇਸ਼ ਦੇ ਲੋਕਾਂ ਲਈ ਕੀਤਾ ਪਰ ਸਨਮਾਨ ਤੇ ਮਾਨਤਾ ਪ੍ਰਾਪਤ ਕਰਨਾ ਚੰਗਾ ਹੈ।”
ਸੋਨੂੰ ਸੂਦ ਦੂਸਰਾ ਭਾਰਤੀ ਕਲਾਕਾਰ ਹੈ ਜਿਸ ਨੂੰ UNDP ਤੋਂ ਇਹ ਪੁਰਸਕਾਰ ਮਿਲਿਆ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਚੋਪੜਾ ਨੂੰ ਇਹ ਸਨਮਾਨ ਮਿਲ ਚੁੱਕਾ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਪੁਰਸਕਾਰਾਂ ਵਿੱਚ ਐਂਜਲਿਨਾ ਜੋਲੀ, ਡੇਵਿਡ ਬੈਕਹੈਮ, ਲਿਓਨਾਰਡੋ ਡੀਕੈਪ੍ਰਿਓ, ਐਮਾ ਵਾਟਸਨ, ਲੀਅਮ ਨੀਸਨ, ਕੈਟ ਵਲੇਨਚੇਟ, ਐਂਟੋਨੀਓ ਬੈਂਡਰੇਸ ਤੇ ਨਿਕੋਲ ਕਿਡਮੈਨ ਸ਼ਾਮਲ ਹਨ।
ਸੰਯੁਕਤ ਰਾਸ਼ਟਰ (UN) ਵੱਲੋਂ ਸੋਨੂੰ ਸੂਦ ਦਾ ਸਨਮਾਨ, ਲੌਕਡਾਊਨ 'ਚ ਪ੍ਰਵਾਸੀ ਮਜ਼ਦੂਰਾਂ ਦੀ ਕੀਤੀ ਸੀ ਮਦਦ
ਏਬੀਪੀ ਸਾਂਝਾ
Updated at:
30 Sep 2020 11:51 AM (IST)
ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ UNDP ਯਾਨੀ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਤਹਿਤ 'ਏਡੀਜੀ ਵਿਸ਼ੇਸ਼ ਹਿਉਮੈਨਟੇਰੀਅਨ ਐਕਸ਼ਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।
- - - - - - - - - Advertisement - - - - - - - - -