Babri Masjid Demolition Case: ਅਯੁੱਧਿਆ ਵਿੱਚ 6 ਦਸੰਬਰ 1992 ਨੂੰ ਬਾਬਰੀ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਅੱਜ ਆਪਣਾ ਫੈਸਲਾ ਦਿੱਤਾ। ਜਿਸ 'ਚ ਅਦਾਲਤ ਨੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ ਹਨ। ਇਸ ਕੇਸ ਵਿੱਚ ਕੁੱਲ 49 ਮੁਲਜ਼ਮ ਸੀ, ਜਿਨ੍ਹਾਂ ਵਿੱਚੋਂ 17 ਮੁਲਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਅਦਾਲਤ ਨੇ ਅੱਜ ਇਸ ਕੇਸ ਦੇ ਬਾਕੀ 32 ਮੁੱਖ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ। ਇਸ ਕੇਸ ਦੇ ਮੁੱਖ ਮੁਲਜ਼ਮ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀਮਨੋਹਰ ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ, ਵਿਨੈ ਕਟਿਆਰ, ਰਾਮ ਵਿਲਾਸ ਵੇਦਾਂਤੀ, ਬ੍ਰਜ ਭੂਸ਼ਣ ਸ਼ਰਨ ਸਿੰਘ ਆਦਿ ਹਨ। ਇਨ੍ਹਾਂ ਤੋਂ ਇਲਾਵਾ ਮਹੰਤ ਨ੍ਰਿਤਿਆ ਗੋਪਾਲ ਦਾਸ, ਚੰਪਤ ਰਾਏ, ਸਾਧਵੀ ਰਿਤਮਭੜਾ, ਮਹੰਤ ਧਰਮਦਾਸ ਵੀ ਮੁੱਖ ਮੁਲਜ਼ਮ ਸੀ।ਫੈਸਲਾ ਸੁਣਾਉਦੇ ਹੋਏ ਅਦਾਲਤ ਨੇ ਕਿਹਾ ਕਿ ਇਸ ਕੇਸ 'ਚ ਕੋਈ ਵੀ ਠੋਸ ਸਬੂਤ ਨਹੀਂ ਹੈ ਅਤੇ ਇਹ ਘਟਨਾ ਅਚਾਨਕ ਵਾਪਰੀ ਸੀ।
ਅਯੁੱਧਿਆ ਵਿੱਚ ਰਾਮ ਜਨਮ ਭੂਮੀ ਦੇ ਸੰਬੰਧ ਵਿੱਚ ਦੋ ਤਰ੍ਹਾਂ ਦੇ ਕੇਸ ਦਾਇਰ ਕੀਤੇ ਗਏ ਸੀ। ਪਹਿਲਾ ਕੇਸ ਇੱਕ ਟਾਇਟਲ ਸੂਟ ਦਾ ਸੀ, ਜਿਸ ਵਿੱਚ 2 ਧਰਮਾਂ (ਹਿੰਦੂ ਤੇ ਮੁਸਲਮਾਨ) ਦੇ ਲੋਕਾਂ ਵਿੱਚ 67 ਏਕੜ ਦੇ ਵਿਵਾਦਿਤ ਜ਼ਮੀਨ ਦੀ ਮਾਲਕੀਅਤ ਬਾਰੇ ਵਿਵਾਦ ਹੋਇਆ ਸੀ। ਪਹਿਲਾ ਕੇਸ ਸਿਵਲ ਕੋਰਟ ਦਾ ਸੀ ਜਿਸ ਵਿੱਚ ਜ਼ਮੀਨ ਦੀ ਮਾਲਕੀਅਤ ਦਾ ਫੈਸਲਾ ਹੋਣਾ ਸੀ। ਇਸ ਦੇ ਨਾਲ ਹੀ, ਦੂਜਾ ਕੇਸ ਅਪਰਾਧਿਕ ਅਦਾਲਤ ਦਾ ਹੈ, ਜਿਸ ਵਿੱਚ ਵਿਵਾਦਿਤ ਥਾਂਵਾਂ ਵਿੱਚ ਢਾਂਚੇ (ਜਿਸ ਨੂੰ ਮੁਸਲਿਮ ਪੱਖ ਮਸਜਿਦ ਕਹਿੰਦਾ ਹੈ) ਨੂੰ ਢਾਹੁਣਾ ਇੱਕ ਜੁਰਮ ਹੈ। ਪਹਿਲੇ ਕੇਸ ਵਿੱਚ, ਸੁਪਰੀਮ ਕੋਰਟ ਨੇ ਪਿਛਲੇ ਸਾਲ 9 ਨਵੰਬਰ ਨੂੰ ਹਿੰਦੂਆਂ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ।
Babri Masjid Demolition Case Verdict: ਬਾਬਰੀ ਮਸਜਿਦ ਦੇ ਵਿਵਾਦਤ ਢਾਂਚੇ ਨੂੰ ਢਾਹੁਣ ਦੇ ਮਾਮਲੇ 'ਚ ਸਾਰੇ ਮੁਲਜ਼ਮ ਬਰੀ
ਏਬੀਪੀ ਸਾਂਝਾ
Updated at:
30 Sep 2020 12:33 PM (IST)
ਇਸ ਕੇਸ ਵਿੱਚ ਕੁੱਲ 49 ਮੁਲਜ਼ਮ ਸੀ, ਜਿਨ੍ਹਾਂ ਵਿੱਚੋਂ 17 ਮੁਲਜ਼ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।ਅਦਾਲਤ ਨੇ ਅੱਜ ਇਸ ਕੇਸ ਦੇ ਬਾਕੀ 32 ਮੁੱਖ ਮੁਲਜ਼ਮਾਂ ਨੂੰ ਵੀ ਬਰੀ ਕਰ ਦਿੱਤਾ ਹੈ।
- - - - - - - - - Advertisement - - - - - - - - -