ਮੁੰਬਈ: ਉਰਫੀ ਜਾਵੇਦ (Urfi Javed) ਹਮੇਸ਼ਾ ਆਪਣੇ ਫੈਸ਼ਨ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਉਸ ਨੇ ਫੈਸ਼ਨ ਦੀਆਂ ਸਾਰੀਆਂ ਪਰਿਭਾਸ਼ਾਵਾਂ ਨੂੰ ਬਦਲ ਕੇ ਆਪਣੇ ਲਈ ਨਵੀਂ ਪਰਿਭਾਸ਼ਾ ਸੈੱਟ ਕੀਤੀ ਹੈ। ਕਈ ਵਾਰ ਉਹ ਆਪਣੇ ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਕੱਪੜੇ ਪਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੰਦੀ ਹੈ। ਉਸ ਦਾ ਇਹ ਲੇਟੈਸਟ ਲੁੱਕ ਵੀ ਤੁਹਾਡੇ ਹੋਸ਼ ਉਡਾ ਦੇਵੇਗਾ। ਦਰਅਸਲ, ਉਰਫੀ ਜਾਵੇਦ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਸ ਵੀਡੀਓ ਵਿੱਚ, ਉਹ ਆਪਣੀ ਪਿੱਠ ਨੂੰ ਫਲਾਂਟ ਕਰਦੇ ਹੋਏ ਅਤੇ ਆਪਣੇ ਵਾਲਾਂ ਨੂੰ ਸ਼ਿੰਗਾਰਦੇ ਹੋਏ ਅੱਗੇ ਵਧ ਰਹੀ ਹੈ। ਉਸ ਦੀ ਇਸ ਵੀਡੀਓ ਨੂੰ ਦੇਖ ਕੇ ਕੋਈ ਵੀ ਕਹੇਗਾ ਕਿ ਉਰਫੀ ਨੇ ਟਾਪਲੈੱਸ ਲੁੱਕ ਨੂੰ ਕੈਰੀ ਕੀਤਾ ਹੈ। ਪਰ, ਜਿਵੇਂ ਹੀ ਉਹ ਮੁੜਦੀ ਹੈ, ਤਾਂ ਸਭ ਇਹ ਵੇਖਕੇ ਹੈਰਾਨ ਰਹਿ ਗਏ ਹੋਣਗੇ ਕਿ ਉਰਫੀ ਨੇ ਨੀਲੇ ਰੰਗ ਦਾ ਸਟ੍ਰੈਪਲੇਸ ਬਰੇਲੇਟ ਪਾਇਆ ਹੋਇਆ ਹੈ। ਇਸ ਦੇ ਨਾਲ ਉਸ ਨੇ ਮੈਚਿੰਗ ਸਾਈਡ ਸਲਿਟ ਸਕਰਟ ਪਾਈ ਹੋਈ ਹੈ। ਵੀਡੀਓ 'ਤੇ ਕੁਝ ਹੀ ਮਿੰਟਾਂ 'ਚ ਹਜ਼ਾਰਾਂ ਵਿਊਜ਼ ਆ ਚੁੱਕੇ ਹਨ। ਉਰਫੀ ਨੇ ਇਸ ਵੀਡੀਓ ਨਾਲ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤੁਸੀਂ ਵੀ ਦੇਖੋ ਇਹ ਵੀਡੀਓ..