Ukraine-Russia Crisis: ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਜੰਗ ਜਾਰੀ ਹੈ। ਇਸ ਦੌਰਾਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' ਚੱਲ ਰਿਹਾ ਹੈ। ਏਅਰ ਇੰਡੀਆ ਦੀ ਪੰਜਵੀਂ ਉਡਾਣ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਸੋਮਵਾਰ ਸਵੇਰੇ 6:30 ਵਜੇ ਯੂਕਰੇਨ ਤੋਂ ਦਿੱਲੀ ਪਹੁੰਚੀ। ਇਸ ਤੋਂ ਬਾਅਦ ਕਰੀਬ ਸਾਢੇ 11 ਵਜੇ ਛੇਵੀਂ ਫਲਾਈਟ ਨੇ ਵੀ ਭਾਰਤ ਲਈ ਉਡਾਣ ਭਰੀ ਹੈ। ਇਹ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਬੁਡਾਪੇਸਟ ਤੋਂ ਦਿੱਲੀ ਆ ਰਹੀ ਹੈ।


ਇਹ ਜਾਣਕਾਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, "ਬੁਡਾਪੇਸਟ ਤੋਂ ਛੇਵੀਂ ਆਪ੍ਰੇਸ਼ਨ ਗੰਗਾ ਫਲਾਈਟ। 240 ਭਾਰਤੀ ਨਾਗਰਿਕ ਦਿੱਲੀ ਪਰਤੇ। ਨਿਕਾਸੀ ਦੀਆਂ ਕੋਸ਼ਿਸ਼ਾਂ ਜ਼ੋਰਦਾਰ ਜਾਰੀ ਹਨ।"


 






ਹੁਣ ਤੱਕ ਭਾਰਤ ਲਿਆਂਦੇ ਗਏ ਨਾਗਰਿਕ 26 ਫਰਵਰੀ: 219 ਬੁਖਾਰੈਸਟ- ਮੁੰਬਈ 27 ਫਰਵਰੀ: 250 - ਬੁਖਾਰੈਸਟ- ਦਿੱਲੀ 27 ਫਰਵਰੀ: 240- ਬੁਖਾਰੈਸਟ- ਦਿੱਲੀ 27 ਫਰਵਰੀ: 198 - ਬੁਖਾਰੈਸਟ- ਦਿੱਲੀ 28 ਫਰਵਰੀ: 249 - ਬੁਖਾਰੈਸਟ - ਦਿੱਲੀ ਹਾਲਾਂਕਿ, ਭਾਰਤੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਦਾ ਕਹਿਣਾ ਹੈ ਕਿ ਭਾਰਤ ਨੇ ਯੂਕਰੇਨ ਤੋਂ ਆਪਣੇ ਲਗਪਗ 2,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਨ੍ਹਾਂ ਵਿੱਚੋਂ 1,000 ਨੂੰ ਹੰਗਰੀ ਤੇ ਰੋਮਾਨੀਆ ਰਾਹੀਂ ਚਾਰਟਰਡ ਜਹਾਜ਼ਾਂ ਰਾਹੀਂ ਘਰ ਲਿਆਂਦਾ ਗਿਆ ਹੈ।


ਇਹ ਵੀ ਪੜ੍ਹੋ: ਬੱਚਿਆਂ ਨੂੰ ਗਲੇ ਲਾ ਜੀ ਭਰ ਰੋਏ ਪਰਿਵਾਰ ਵਾਲੇ, ਜੰਗ ਦਾ ਮੈਦਾਨ ਬਣੇ ਯੂਕਰੇਨ ਤੋਂ ਵਤਨ ਵਾਪਸੀ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ