ਬੱਚਿਆਂ ਨੂੰ ਗਲੇ ਲਾ ਜੀ ਭਰ ਰੋਏ ਪਰਿਵਾਰ ਵਾਲੇ, ਜੰਗ ਦਾ ਮੈਦਾਨ ਬਣੇ ਯੂਕਰੇਨ ਤੋਂ ਵਤਨ ਵਾਪਸੀ ਦੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਤਸਵੀਰਾਂ
Ukraine- Russia Crisis : ਯੂਕਰੇਨ ਵਿੱਚ ਡਰ ਦੇ ਸਾਏ ਹੇਠ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੇ ਜਦੋਂ ਦੇਸ਼ ਦੀ ਧਰਤੀ ’ਤੇ ਪੈਰ ਰੱਖਿਆ ਤਾਂ ਹੰਝੂ ਵਹਿ ਤੁਰੇ।
Download ABP Live App and Watch All Latest Videos
View In Appਯੂਕਰੇਨ ਦੀਆਂ ਸੜਕਾਂ ਜੰਗ ਦਾ ਮੈਦਾਨ ਬਣ ਗਈਆਂ ਹਨ, ਇਸ ਦੌਰਾਨ ਯੂਕਰੇਨ ਛੱਡਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।
ਆਪਣੇ ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਵਿਦਿਆਰਥੀ ਹੀ ਨਹੀਂ, ਬੱਚਿਆਂ ਦੇ ਰਿਸ਼ਤੇਦਾਰ ਵੀ ਭਾਵੁਕ ਹੋ ਗਏ। ਉਹ ਆਪਣੇ ਬੱਚਿਆਂ ਨੂੰ ਜੱਫੀ ਪਾ ਕੇ ਰੋਏ।
ਧੀ ਨੂੰ ਦੇਖ ਕੇ ਪਰਿਵਾਰ ਉੱਚੀ-ਉੱਚੀ ਰੋਇਆ ਜਿਵੇਂ ਜ਼ਿੰਦਗੀ ਵਤਨ ਵਾਪਸ ਆ ਗਈ ਹੋਵੇ
ਯੂਕਰੇਨ ਦੀਆਂ ਸੜਕਾਂ ਜੰਗ ਦਾ ਮੈਦਾਨ ਬਣ ਗਈਆਂ ਹਨ, ਇਸ ਦੌਰਾਨ ਯੂਕਰੇਨ ਛੱਡਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।
ਭਾਰਤ ਨੇ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਮੁਤਾਬਕ ਯੂਕਰੇਨ ਤੋਂ ਹੁਣ ਤੱਕ 1000 ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ। ਜਿਨ੍ਹਾਂ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ ਹੈ, ਉਨ੍ਹਾਂ ਵਿੱਚ ਵੱਡੀ ਗਿਣਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਦੱਸਿਆ ਕਿ ਰੋਮਾਨੀਆ ਦੀ ਰਾਜਧਾਨੀ ਬੇਕਾਰੇਸਟ ਤੋਂ 198 ਭਾਰਤੀ ਨਾਗਰਿਕਾਂ ਨੂੰ ਲੈ ਕੇ ਚੌਥੀ ਫਲਾਈਟ ਐਤਵਾਰ ਨੂੰ ਭਾਰਤ ਲਈ ਰਵਾਨਾ ਹੋਈ ਹੈ।