Urfi Javed glass dress: ਉਰਫੀ ਜਾਵੇਦ ਜੋ ਕਰਦੀ ਹੈ ਵੱਖਰਾ ਹੀ ਕਰਦੀ ਹੈ। ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਉਰਫੀ ਨੇ ਇਸ ਵਾਰ 20 ਕਿਲੋ ਦੀ ਡਰੈੱਸ ਪਾਈ ਹੈ। ਇਹ 20 ਕਿਲੋ ਦਾ ਗਲਾਸ ਆਊਟਫਿਟ ਸੀ ਜਿਸ 'ਚ ਉਰਫੀ ਕਾਫੀ ਗਲੈਮਰਸ ਲੱਗ ਰਹੀ ਸੀ। ਉਰਫੀ ਨੇ ਇਹ ਡਰੈੱਸ ਇਕ ਖਾਸ ਮੌਕੇ 'ਤੇ ਪਹਿਨੀ ਸੀ। ਉਰਫੀ ਦੇ ਇੰਸਟਾਗ੍ਰਾਮ 'ਤੇ 3 ਮਿਲੀਅਨ ਫਾਲੋਅਰਜ਼ ਹੋ ਗਏ ਹਨ। ਇਸ ਨੂੰ ਸੈਲੀਬ੍ਰੇਟ ਕਰਨ ਲਈ ਉਰਫੀ ਨੇ ਪਾਰਟੀ ਥ੍ਰੋਅ ਕੀਤੀ ਤੇ ਇਸੇ ਪਾਰਟੀ 'ਚ ਉਰਫੀ ਦਾ ਇਹ ਹੌਟ ਅੰਦਾਜ਼ ਦੇਖਿਆ ਗਿਆ। ਉਰਫੀ ਨੇ ਇਹ ਵ੍ਹਾਈਟ ਕਲਰ ਦੀ ਡਰੈੱਸ ਪਹਿਨੀ ਸੀ ਜਿਸ ਦੇ ਬਾਹਰ ਗਲਾਸ ਲੱਗਿਆ ਸੀ। ਇਹ ਪਾਰਟੀ ਇੱਕ ਕਲੱਬ ਵਿੱਚ ਹੋਈ ਅਤੇ ਇਸ ਵਿੱਚ ਕਈ ਮਸ਼ਹੂਰ ਹਸਤੀਆਂ ਆਈਆਂ... ਇਸ ਪਾਰਟੀ ਵਿੱਚ ਰਾਖੀ ਸਾਵੰਤ, ਅਕਸ਼ਿਤ ਸੁਖੀਜਾ, ਪ੍ਰਿਯਾਂਕ ਸ਼ਰਮਾ ਤੇ ਉਰਫੀ ਦੇ ਮੈਨੇਜਰ ਸੰਜੀਤ ਅਸਗਾਂਵਕਰ ਨੇ ਸ਼ਿਰਕਤ ਕੀਤੀ ਤੇ ਉਰਫੀ ਨੇ ਸਾਰਿਆਂ ਨਾਲ ਖੂਬ ਪੋਜ਼ ਦਿੱਤੇ। ਉਰਫੀ ਜਾਵੇਦ ਬਿੱਗ ਬੌਸ ਓਟੀਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਗਈ ਹੈ। ਉਰਫੀ ਦੀ ਡਰੈੱਸ ਨੂੰ ਲੈ ਕੇ ਕਾਫੀ ਚਰਚਾ ਹੁੰਦੀ ਹੈ ਅਤੇ ਉਸ ਦਾ ਹਰ ਸਟਾਈਲ ਖੂਬ ਵਾਇਰਲ ਹੋ ਜਾਂਦਾ ਹੈ।
Urfi Javed ਨੇ ਇੱਕ ਵਾਰ ਫਿਰ ਆਪਣੇ ਆਊਟਫਿੱਟ ਨਾਲ ਕੀਤਾ ਹੈਰਾਨ, ਕੈਰੀ ਕੀਤੀ 20 ਕਿਲੋ ਦੀ ਗਲਾਸ ਡ੍ਰੈੱਸ
abp sanjha | sanjhadigital | 22 May 2022 11:58 AM (IST)
Urfi Javed glass dress: ਉਰਫੀ ਜਾਵੇਦ ਜੋ ਕਰਦੀ ਹੈ ਵੱਖਰਾ ਹੀ ਕਰਦੀ ਹੈ। ਆਪਣੇ ਕੱਪੜਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਉਰਫੀ ਨੇ ਇਸ ਵਾਰ 20 ਕਿਲੋ ਦੀ ਡਰੈੱਸ ਪਾਈ ਹੈ। ਇਹ 20 ਕਿਲੋ ਦਾ ਗਲਾਸ ਆਊਟਫਿਟ ਸੀ
ਉਰਫੀ ਜਾਵੇਦ
Published at: 22 May 2022 11:58 AM (IST)