How to reduce AC Bill: ਗਰਮੀਆਂ ਦੇ ਮੌਸਮ 'ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਏਸੀ ਦੀ ਜ਼ਰੂਰਤ ਵਧ ਜਾਂਦੀ ਹੈ। ਅਜਿਹੇ 'ਚ AC ਚਲਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ ਪਰ ਬਿਜਲੀ ਦਾ ਵਧਦਾ ਬਿੱਲ ਕਾਫੀ ਟੈਨਸ਼ਨ ਦਿੰਦਾ ਹੈ। ਇਸ ਮੌਕੇ 'ਤੇ ਇੱਕ ਹੀ ਖਿਆਲ ਆਉਂਦਾ ਹੈ ਕਿ ਕੀ ਕੋਈ ਅਜਿਹਾ ਤਰੀਕਾ ਹੈ ਕਿ ਗਰਮੀ 'ਚ ਏਸੀ ਨਾਲ ਰਾਹਤ ਵੀ ਮਿਲ ਜਾਵੇ ਤੇ ਜ਼ਿਆਦਾ ਬਿੱਲ ਵੀ ਨਾ ਆਵੇ। ਤੁਹਾਡੀ ਇਸ ਟੈਨਸ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਤੁਹਾਨੂੰ AC ਦੀ ਸਹੀ ਵਰਤੋਂ ਕਰਨ ਦੇ ਕੁਝ ਤਰੀਕੇ ਦੱਸ ਰਹੇ ਹਾਂ ਜੋ ਤੁਹਾਡੀ ਬਿਜਲੀ ਦੀ ਬੱਚਤ ਕਰਨ ਵਿੱਚ ਮਦਦ ਕਰਨਗੇ। AC ਦਾ ਤਾਪਮਾਨ ਸੈੱਟ ਕਰਨਾ ਕਦੇ ਨਾ ਭੁੱਲੋ। ਧਿਆਨ ਰਹੇ ਕਿ ਏਸੀ ਨੂੰ ਘੱਟ ਤਾਪਮਾਨ 'ਤੇ ਨਹੀਂ ਚਲਾਉਣਾ ਚਾਹੀਦਾ। ਜਦੋਂ AC ਦੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ, ਤਾਂ ਇਸ ਦਾ ਪਾਵਰ ਬਟਨ ਬੰਦ ਕਰ ਦਿਓ। ਕਈ ਲੋਕ ਰਿਮੋਟ ਨਾਲ AC ਬੰਦ ਕਰ ਦਿੰਦੇ ਹਨ ਅਤੇ ਪਾਵਰ ਬਟਨ ਨੂੰ ਇਕੱਲਾ ਛੱਡ ਦਿੰਦੇ ਹਨ। ਇਸ ਕਾਰਨ ਬਿਜਲੀ ਬੇਲੋੜੀ ਖਰਚੀ ਜਾਂਦੀ ਹੈ ਜਿਸ ਨਾਲ ਤੁਹਾਡਾ ਬਿੱਲ ਵੱਧ ਜਾਂਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ AC ਟਾਈਮਰ ਲਗਾਓ। ਸਮਾਂ ਇਸ ਤਰ੍ਹਾਂ ਸੈੱਟ ਕਰੋ ਕਿ ਜਦੋਂ ਕਮਰਾ ਪੂਰੀ ਤਰ੍ਹਾਂ ਠੰਢਾ ਹੋ ਜਾਵੇ ਤਾਂ ਇਹ ਆਪਣੇ ਆਪ ਬੰਦ ਹੋ ਜਾਵੇਗਾ ਤੇ ਤੁਹਾਡੇ ਖਰਚੇ ਵੀ ਬਚ ਜਾਣਗੇ। ਸਰਦੀਆਂ ਵਿੱਚ AC ਬੰਦ ਰਹਿੰਦਾ ਹੈ, ਇਸ ਲਈ ਚਲਾਉਣ ਤੋਂ ਪਹਿਲਾਂ ਇਸ ਦੀ ਸਰਵਿਸ ਜ਼ਰੂਰ ਕਰ ਲੈਣੀ ਚਾਹੀਦੀ ਹੈ, ਤਾਂ ਜੋ ਬੰਦ ਏਸੀ ਦੀ ਧੂੜ ਤੇ ਗੰਦਗੀ ਸਾਫ਼ ਹੋ ਜਾਵੇ ਤੇ ਕੁਆਲਿਟੀ ਵੀ ਬਰਕਰਾਰ ਰਹੇ। ਜਦੋਂ ਵੀ ਤੁਸੀਂ AC ਚਲਾਉਂਦੇ ਹੋ ਤਾਂ ਦਰਵਾਜ਼ੇ ਤੇ ਖਿੜਕੀਆਂ ਬੰਦ ਕਰ ਦਿਓ ਤਾਂ ਕਿ ਕਮਰਾ ਜਲਦੀ ਠੰਢਾ ਹੋ ਜਾਵੇ।
AC ਚਲਾਉਣ 'ਚ ਨਾ ਕਰੋ ਕੰਜੂਸੀ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਬਿਜਲੀ ਦਾ ਘੱਟ ਆਵੇਗਾ ਬਿੱਲ
abp sanjha | sanjhadigital | 22 May 2022 10:15 AM (IST)
How to reduce AC Bill: ਗਰਮੀਆਂ ਦੇ ਮੌਸਮ 'ਚ ਜਿਵੇਂ-ਜਿਵੇਂ ਤਾਪਮਾਨ ਵਧਦਾ ਹੈ, ਏਸੀ ਦੀ ਜ਼ਰੂਰਤ ਵਧ ਜਾਂਦੀ ਹੈ। ਅਜਿਹੇ 'ਚ AC ਚਲਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ ਪਰ ਬਿਜਲੀ ਦਾ ਵਧਦਾ ਬਿੱਲ ਕਾਫੀ ਟੈਨਸ਼ਨ ਦਿੰਦਾ ਹੈ।
ਏਸੀ