ਮੁੰਬਈ: ਬਾਲੀਵੁੱਡ ਦੇ ਫੇਨ ਪ੍ਰੋਡਿਊਸਰ ਰੌਨੀ ਸਕਰੂਵਾਲਾ ਹਰ ਸਾਲ ਇੱਕ ਤੋਂ ਵੱਧ ਇੱਕ ਫ਼ਿਲਮਾਂ ਲੈ ਕੇ ਆਉਂਦੇ ਹਨ। ਜਲਦੀ ਹੀ ਰੌਨੀ ਆਪਣੀ ਅਗਲੀ ਫ਼ਿਲਮ ‘ਉੜੀ’ ਲੈ ਕੇ ਆ ਰਹੇ ਹਨ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ ਤੇ ਇਸ ਦੀ ਖੂਬ ਤਾਰੀਫ ਹੋਈ ਸੀ। ਹੁਣ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।


‘ਉੜੀ’ ਫ਼ਿਲਮ 2016 ਵਿੱਚ ਭਾਰਤੀ ਜਵਾਨਾਂ ਵੱਲੋਂ ਪਾਕਿਸਤਾਨ ‘ਚ ਕੀਤੇ ਸਰਜੀਕਲ ਸਟ੍ਰਾਈਕ ਦੀ ਕਹਾਣੀ ਹੈ। ਇਸ ‘ਚ ਆਪਣੀ ਐਕਟਿੰਗ ਨਾਲ ਕਰੋੜਾਂ ਦਾ ਦਿਲ ਜਿੱਤਣ ਵਾਲਾ ਵਿੱਕੀ ਕੌਸ਼ਲ ਆਰਮੀ ਅਫਸਰ ਦੇ ਰੋਲ ‘ਚ ਨਜ਼ਰ ਆ ਰਿਹਾ ਹੈ। ਟ੍ਰੇਲਰ ਨੂੰ ਮੇਕਰਸ ਦੇ ਰਿਲੀਜ਼ ਕਰਨ ਤੋਂ ਬਾਅਦ ਵਿੱਕੀ ਨੇ ਵੀ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ।



ਟ੍ਰੇਲਰ ‘ਚ ਜ਼ਬਰਦਸਤ ਡਾਇਲੌਗ ਲੋਕਾਂ ਨੂੰ ਤਾੜੀ ਮਾਰਨ ‘ਤੇ ਮਜਬੂਰ ਕਰ ਦੇਣਗੇ। ਫ਼ਿਲਮ ਦੀ ਕਹਾਣੀ ਇੱਕ ਵਾਰ ਫੇਰ 2016 ਦੀ ਸਰਜੀਕਲ ਸਟ੍ਰਾਈਕ ਦੀ ਕਹਾਣੀ ਯਾਦ ਕਰਵਾ ਦਵੇਗੀ। ‘ਉੜੀ’ ਦੇ ਟ੍ਰੇਲਰ ਦੀ ਸ਼ੁਰੂਆਤ ਜ਼ਬਰਦਸਤ ਡਾਈਲੌਗ ਨਾਲ ਹੀ ਹੁੰਦੀ ਹੈ। ਫ਼ਿਲਮ ‘ਚ ਵਿੱਕੀ ਕੌਸ਼ਲ ਨਾਲ ਯਾਮੀ ਗੌਤਮ, ਪਰੇਸ਼ ਰਾਵਲ ਤੇ ਹੋਰ ਕਈ ਕਲਾਕਾਰ ਹਨ। ਫ਼ਿਲਮ ਅਗਲੇ ਸਾਲ 11 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।