ਚੰਡੀਗੜ੍ਹ: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰਾਉਤੇਲਾ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ 35 ਮਿਲੀਅਨ ਦੀ ਗਿਣਤੀ ਨੂੰ ਪੂਰਾ ਹੋਣ ਤੇ ਜਸ਼ਨ ਮਨਾਇਆ।ਉਸਨੇ ਇਸ ਖੁਸ਼ੀ ਦੌਰਾਨ ਇੱਕ ਯਾਕ ਤੇ ਬੈਠਕੇ ਪੋਜ਼ ਦਿੱਤਾ।
ਉਰਵਸ਼ੀ ਨੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਜਿਥੇ ਉਹ ਇਕ ਯਾਕ ਦੀ ਸਵਾਰੀ ਕਰ ਰਹੀ ਹੈ। ਇੱਕ ਫੋਟੋ ਵਿੱਚ ਉਹ ਯਾਕ ਨੂੰ ਉਸਦੇ ਸਿੰਗਾਂ ਤੋਂ ਫੜ੍ਹੇ ਵੇਖੀ ਜਾ ਸਕਦੀ ਹੈ।
ਉਰਵਸ਼ੀ ਨੇ ਯਾਕ ਤੇ ਪੋਜ਼ ਕਰਦੇ ਹੋਏ ਆਪਣੀ ਫੋਟੋ ਸ਼ੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਅਤੇ ਅਪਣੇ ਫੈਨਸ ਦਾ ਇਸ ਪਿਆਰ ਲਈ ਧੰਨਵਾਦ ਵੀ ਕੀਤਾ।
ਕੰਮ ਦੀ ਗੱਲ ਕਰੀਏ 'ਤਾਂ, ਉਰਵਸ਼ੀ ਅਗਲੀ ਵੈੱਬ ਸੀਰੀਜ਼ "ਇੰਸਪੈਕਟਰ ਅਵਿਨਾਸ਼" ਵਿੱਚ ਦਿਖਾਈ ਦੇਵੇਗੀ। ਉਰਵਸ਼ੀ ਸ਼ੋਅ ਵਿੱਚ ਸੁਪਰਕੌਪ, ਇੰਸਪੈਕਟਰ ਅਵਿਨਾਸ਼ ਮਿਸ਼ਰਾ ਦੀ ਪਤਨੀ ਪੂਨਮ ਮਿਸ਼ਰਾ ਦਾ ਕਿਰਦਾਰ ਨਿਭਾ ਰਹੀ ਹੈ। ਇਹ ਸੀਰੀਜ਼ ਇੰਸਪੈਕਟਰ ਮਿਸ਼ਰਾ ਦੇ ਜੀਵਨ 'ਤੇ ਅਧਾਰਤ ਹੈ ਅਤੇ ਇਸ ਵਿਚ ਰਣਦੀਪ ਹੁੱਡਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ।
ਉਰਵਸ਼ੀ ਰਾਉਤੇਲਾ ਨੂੰ ਮਿਸ ਦਿਵਾ ਯੂਨੀਵਰਸ 2015 ਦਾ ਤਾਜ ਦਿੱਤਾ ਗਿਆ ਸੀ ਅਤੇ ਮਿਸ ਯੂਨੀਵਰਸ 2015 ਦੇ ਤਜਵੀਜ਼ ਵਿੱਚ ਉਸਨੇ ਭਾਰਤ ਦੀ ਨੁਮਾਇੰਦਗੀ ਕੀਤੀ ਸੀ।ਉਸਨੇ ਸਿੰਘ ਸਾਬ ਦਿ ਗ੍ਰੇਟ (2013) ਨਾਲ ਬਾਲੀਵੁੱਡ ਵਿੱਚ ਸ਼ੁਰੂਆਤ ਕੀਤੀ ਅਤੇ ਸਨਮ ਰੇ (2016), ਗ੍ਰੇਟ ਗ੍ਰੈਂਡ ਮਸਤੀ (2016), ਹੇਟ ਸਟੋਰੀ 4 (2018) ਅਤੇ ਪਾਗਲਪੰਤੀ (2019) ਵਰਗੀਆਂ ਫਿਲਮਾਂ ਵਿੱਚ ਦਿਖਾਈ ਦਿੱਤੀ।ਹਾਲਹੀ ਵਿਚ, ਉਹ ਅਮਿਰਾਤੀ ਲੇਬਲ ਅਮੋਟਾ ਦੇ ਰਨਵੇ 'ਤੇ ਚੱਲਣ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ।
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :