ਮੁੰਬਈ: ਅੱਜਕੱਲ੍ਹ ਵਰੁਣ ਧਵਨ, ਕਰਨ ਜੌਹਰ ਦੀ ਪ੍ਰੋਡਕਸ਼ਨ ਫ਼ਿਲਮ ‘ਕਲੰਕ’ ਦੇ ਫਲੌਪ ਹੋਣ ਮਗਰੋਂ ਆਪਣੇ ਆਉਣ ਵਾਲੇ ਪ੍ਰੋਜੈਕਟਸ ‘ਤੇ ਜ਼ਿਆਦਾ ਧਿਆਨ ਦਿੰਦੇ ਨਜ਼ਰ ਆ ਰਹੇ ਹਨ। ਵਰੁਣ ਆਪਣੀ ਫ਼ਿਲਮ ‘ਸਟ੍ਰੀਟ ਡਾਂਸਰ’ ਲਈ ਕਾਫੀ ਤਿਆਰੀਆਂ ਕਰ ਰਹੇ ਹਨ। ਹਾਲ ਹੀ ‘ਚ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਇਸ ਦੇ ਅਗਲੇ ਸ਼ੈਡਿਊਲ ਦੀ ਸ਼ੂਟਿੰਗ ਹੁਣ ਦੁਬਈ ‘ਚ ਹੋਣੀ ਹੈ।
ਇਸ ਦੇ ਨਾਲ ਹੀ ਜਿੱਥੇ ਇਹ ਫ਼ਿਲਮ ਪਹਿਲਾਂ ਇਸੇ ਸਾਲ ਰਿਲੀਜ਼ ਹੋਣੀ ਸੀ ਪਰ ਹੁਣ ਫ਼ਿਲਮ ਦੀ ਰਿਲੀਜ਼ ਡੇਟ ਕੁਝ ਅੱਗੇ ਖਿਸਕ ਗਈ ਹੈ। ਜੀ ਹਾਂ, ਇਸ ਦੀ ਜਾਣਕਾਰੀ ਫ਼ਿਲਮ ਮੇਕਰਸ ਨੇ ਕੁਝ ਸਮਾਂ ਪਹਿਲਾਂ ਹੀ ਦਿੱਤੀ ਹੈ। ਵਰੁਣ ਨੇ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਸ਼ੇਅਰ ਕਰ ਇਸ ਦਾ ਐਲਾਨ ਕੀਤਾ।ਵਰੁਣ ਧਵਨ ‘ਸਟ੍ਰੀਟ ਡਾਂਸਰ’ ਬਣ ਕੁਈਨ ਕੰਗਨਾ ਨਾਲ ‘ਪੰਗਾ’ ਲੈਣ ਨੂੰ ਤਿਆਰ
ਏਬੀਪੀ ਸਾਂਝਾ | 27 May 2019 05:22 PM (IST)