ਮੁੰਬਈ: ਜਦੋਂ ਵੀ ਆਲਿਆ ਤੇ ਵਰੁਣ ਦੀ ਫ਼ਿਲਮ ਆਉਂਦੀ ਹੈ ਉਹ ਬਾਕਸਆਫਿਸ ‘ਤੇ ਧਮਾਕਾ ਜ਼ਰੂਰ ਕਰਦੀ ਹੈ। ਦੋਨਾਂ ਨੂੰ ਇਕੱਠੇ ਸਕਰੀਨ ‘ਤੇ ਦੇਖਣਾ ਫੈਨਸ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ ਹੁੰਦਾ। ਦੋਨਾਂ ਨੇ ਫ਼ਿਲਮਾਂ ‘ਚ ਇਕੱਠੇ ਐਂਟਰੀ ਕੀਤੀ ਸੀ ਤੇ ਹੁਣ ਉਹ ਕਰਨ ਜੌਹਰ ਦੀ ‘ਕਲੰਕ’ ਤੋਂ ਬਾਅਦ ਇੱਕ ਵਾਰ ਫੇਰ ਇਕੱਠੇ ਕੰਮ ਕਰਨ ਨੂੰ ਤਿਆਰ ਹਨ।
ਜੀ ਹਾਂ, ਫਿਲਹਾਲ ਤਾਂ ਫੈਨਸ ਦੋਨਾਂ ਦੀ ਫ਼ਿਲਮ ‘ਕਲੰਕ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ‘ਚ ਦੋਨਾਂ ਦੇ ਨਾਲ ਹੋਰ ਵੀ ਕਈ ਸਟਾਰਸ ਹਨ। ਫ਼ਿਲਮ ਅਪ੍ਰੈਲ ‘ਚ ਰਿਲੀਜ਼ ਹੋਣੀ ਹੈ। ਇਸ ਲਈ ਦੋਨਾਂ ਸਟਾਰਸ ਦੇ ਫੈਨਸ ਕਾਫੀ ਐਕਸਾਈਟਿਡ ਹਨ।
ਹੁਣ ਖ਼ਬਰ ਆਈ ਹੈ ਕਿ ਆਲਿਆ-ਵਰੁਣ ਇਸ ਵਾਰ ਡਾਇਰੈਕਟਰ ਵਰੁਣ ਧਵਨ ਦੇ ਨਾਲ ਫ਼ਿਲਮ ‘ਚ ਕੰਮ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਇਸ ਪਹਿਲੀ ਵਾਰ ਹੋਵੇਗਾ ਜਦੋਂ ਆਲਿਆ ਭੱਟ, ਡੇਵਿਡ ਧਵਨ ਦੇ ਨਾਲ ਕੰਮ ਕਰੇਗੀ।