ਮੁੰਬਈ: ਭਾਰਤ ‘ਚ ਇਨ੍ਹੀਂ ਦਿਨੀਂ ਫੇਸ ਐਪ ਰਾਹੀਂ ਖੁਦ ਨੂੰ ਬੁੱਢਾ ਦਿਖਾਉਣ ਤੇ ਦੇਖਣ ਦੀ ਹੋੜ ਲੱਗੀ ਹੋਈ ਹੈ। ਕੀ ਆਮ ਤੇ ਕੀ ਖਾਸ ਸਾਰੇ ਲੋਕ ਇਸ ਐਪ ਦਾ ਇਸਤੇਮਾਲ ਕਰ ਖੁਦ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਰਹੇ ਹਨ। ਅਸਲ ‘ਚ ਸੋਸ਼ਲ ਮੀਡੀਆ ‘ਤੇ ਸਟਾਰਸ ਦੀਆਂ ਤਸਵੀਰਾਂ ਇਸ ਐਪ ‘ਚ ਐਡਿਟ ਕਰ ਖੂਬ ਟ੍ਰੈਂਡ ਕਰ ਰਹੀਆਂ ਹਨ।

ਇਸ ਐਪ ਰਾਹੀਂ ਤਸਵੀਰਾਂ ਨੂੰ ਐਡਿਟ ਕਰ ਦੇਖਿਆ ਜਾ ਰਿਹਾ ਹੈ ਕਿ ਉਹ 50-60 ਸਾਲ ਦੀ ਉਮਰ ‘ਚ ਕਿਹੋ ਜਿਹੇ ਲੱਗਣਗੇ। ਇਹ ਐਪ ਕਾਫੀ ਦਿਲਚਸਪ ਹੈ ਤੇ ਇਸ ਦਾ ਯੂਜ਼ ਵੀ ਲਗਾਤਾਰ ਵਧ ਰਿਹਾ ਹੈ। ਆਮ ਲੋਕਾਂ ਤੋਂ ਬਾਅਦ ਹੁਣ ਫ਼ਿਲਮੀ ਸਿਤਾਰੇ ਵੀ ਇਸ ਐਪ ਦਾ ਇਸਤੇਮਾਲ ਕਰ ਹਰੇ ਹਨ। ਵਰੁਣ ਧਵਨ ਤੋਂ ਲੈ ਅਰਜੁਨ ਕਪੂਰ ਤਕ ਸਭ ਨੇ ਇਸ ਦਾ ਇਸਤੇਮਾਲ ਕਰ ਅਪਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


ਐਕਟਰ ਅਰਜੁਨ ਕਪੂਰ ਨੇ 50 ਤੋਂ 60 ਸਾਲ ਬਾਅਦ ਦੀ ਤਸਵੀਰ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦੇ ਉਨ੍ਹਾਂ ਲਿਖਿਆ, “ਮੇਰਾ ਬੁਢਾਪਾ ਇਸ ਤਰ੍ਹਾਂ ਆਵੇਗਾ।”

ਅਰਜੁਨ ਦੀ ਤਸਵੀਰ ਨੂੰ ਦੇਖ ਉਸ ਦੀ ਭੈਣ ਜਾਨ੍ਹਵੀ ਕਪੂਰ ਹੈਰਾਨ ਹੋ ਗਈ ਤੇ ਅਰਜੁਨ ਦੀ ਇਸ ਫੋਟੋ ‘ਤੇ ਕੁਮੈਂਟ ਕਰ ਉਸ ਨੇ ਲਿਖਿਆ, ‘OMG’। ਜਾਨ੍ਹਵੀ ਤੋਂ ਇਲਾਵਾ ਪਰੀਨੀਤੀ ਚੋਪੜਾ, ਹੁਮਾ ਕੁਰੈਸ਼ੀ ਤੇ ਦੀਆ ਮਿਰਜ਼ਾ ਨੇ ਵੀ ਅਰਜੁਨ ਦੀ ਇਸ ਤਸਵੀਰ ‘ਤੇ ਕੁਮੈਂਟ ਕੀਤਾ ਹੈ।


ਇਸ ਐਪ ਰਾਹੀਂ ਵਰੁਣ ਧਵਨ ਨੇ ਵੀ ਖੁਦ ਦੀ ਬੁਢਾਪੇ ਵਾਲੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ‘ਚ ਉਹ ਅਨਿਲ ਕਪੂਰ ਜਿਹੇ ਨਜ਼ਰ ਆ ਰਹੇ ਹਨ। ਲੋਕਾਂ ਨੇ ਇਸ ਤਸਵੀਰ ‘ਤੇ ਕੁਮੈਂਟ ਕੀਤੇ ਹਨ ਕਿ ਵਰੁਣ 100 ਸਾਲ ਬਾਅਦ ਅਨਿਲ ਕਪੂਰ ਜਿਹੇ ਨਜ਼ਰ ਆਉਣਗੇ। ਧਵਨ ਦੀ ਫੋਟੋ ‘ਤੇ ਵੀ ਸਟਾਰਸ ਨੇ ਖੂਬ ਕੁਮੈਂਟ ਕੀਤੇ ਹਨ।