ਨਵੀਂ ਦਿੱਲੀ: ਆਟੋਮੋਬਾਈਲ ਡੀਲਰਜ਼ ਦੀ ਸੰਸਥਾ ਐਫਏਡੀਏ ਨੇ ਮੰਗਲਵਾਰ ਨੂੰ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ ਜੂਨ ‘ਚ 4.6 ਫੀਸਦ ਘੱਟ ਰਹੀ ਹੈ। ਜਿੱਥੇ ਪਿਛਲੇ ਸਾਲ ਕਰੀਬ 2 ਲੱਖ 35 ਹਜ਼ਾਰ 539 ਵਾਹਨ ਵਿਕੇ ਸੀ, ਉੱਥੇ ਹੀ ਇਸ ਸਾਲ 2 ਲੱਖ 24 ਹਜ਼ਾਰ 755 ਯੂਨਿਟ ਹੀ ਵਿਕੇ ਹਨ।
ਨਕਦੀ ਦੀ ਘਾਟ ਤੇ ਮਾਨਸੂਨ ‘ਚ ਦੇਰੀ ਵਾਹਨਾਂ ਦੀ ਸੇਲ ‘ਚ ਆਈ ਗਿਰਾਵਟ ਦਾ ਕਾਰਨ ਮੰਨਿਆ ਜਾ ਰਿਹਾ ਹੈ। ਯਾਤਰੀ ਵਾਹਨਾਂ ਦੀ ਹੋਲਸੇਲ ਵਿਕਰੀ ‘ਚ 17.54% ਗਿਰਾਵਟ ਆਈ ਹੈ। ਜੂਨ ‘ਚ 2 ਲੱਖ 25 ਹਜ਼ਾਰ 732 ਯਾਤਰੂ ਵਾਹਨ ਵਿਕੇ। ਜੂਨ 2018 ‘ਚ 2 ਲੱਖ 73 ਹਜ਼ਾਰ 748 ਯਾਤਰੀ ਵਾਹਨ ਵਿਕੇ। ਟੂ-ਵਹੀਲਰ ਦੀ ਰੀਟੇਲ ਵਿਕਰੀ 5% ਘਟ ਕੇ 13 ਲੱਖ 24 ਹਜ਼ਾਰ 822 ਯੂਨਿਟ ਰਹਿ ਗਈ।
ਕਮਰਸ਼ੀਅਲ ਵਹੀਕਲ ਦੀ ਸੇਲ ‘ਚ 19.3% ਕਮੀ ਆਈ ਹੈ। ਇਹ 48 ਹਜ਼ਾਰ 752 ਯੂਨਿਟ ਰਹਿ ਗਈ। ਪਿਛਲੇ ਸਾਲ ਜੂਨ ‘ਚ 60 ਹਜ਼ਾਰ 378 ਯੂਨਿਟ ਵਿਕੇ ਸੀ। ਥ੍ਰੀ ਵਹੀਲਰ ਦੀ ਸੇਲ ‘ਚ ਵੀ 2.8% ਦੀ ਕਮੀ ਦਰਜ ਕੀਤੀ ਗਈ ਹੈ।
ਜਨਤਾ ਨੇ ਵਾਹਨ ਖਰੀਦਣ ਤੋਂ ਕੀਤੀ ਤੌਬਾ! ਵਿਕਰੀ ਨੂੰ ਜ਼ਬਰਦਸਤ ਝਟਕਾ
ਏਬੀਪੀ ਸਾਂਝਾ
Updated at:
17 Jul 2019 12:58 PM (IST)
ਆਟੋਮੋਬਾਈਲ ਡੀਲਰਜ਼ ਦੀ ਸੰਸਥਾ ਐਫਏਡੀਏ ਨੇ ਮੰਗਲਵਾਰ ਨੂੰ ਅੰਕੜੇ ਜਾਰੀ ਕੀਤੇ ਹਨ। ਇਸ ਮੁਤਾਬਕ ਯਾਤਰੀ ਵਾਹਨਾਂ ਦੀ ਰਿਟੇਲ ਵਿਕਰੀ ਜੂਨ ‘ਚ 4.6 ਫੀਸਦ ਘੱਟ ਰਹੀ ਹੈ। ਜਿੱਥੇ ਪਿਛਲੇ ਸਾਲ ਕਰੀਬ 2 ਲੱਖ 35 ਹਜ਼ਾਰ 539 ਵਾਹਨ ਵਿਕੇ ਸੀ।
- - - - - - - - - Advertisement - - - - - - - - -