ਵਰੁਣ ਧਵਨ ਤੇ ਨੀਤੂ ਕਪੂਰ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਅਨਿਲ ਕਪੂਰ ਵੀ ਕੋਰੋਨਾ ਪੌਜ਼ੇਟਿਵ ਹਨ, ਪਰ ਬਾਅਦ 'ਚ ਸਿਰਫ ਨੀਤੂ ਕਪੂਰ ਤੇ ਵਰੁਣ ਧਵਨ ਦੀ ਰਿਪੋਰਟ ਹੀ ਪੌਜ਼ੇਟਿਵ ਆਈ। ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ 'ਚ ਫਿਲਮ ਜੁਗ ਜੁਗ ਜੀਓ ਦੀ ਸ਼ੂਟਿੰਗ ਚੱਲ ਰਹੀ ਸੀ।


ਇਕ ਰਿਪੋਰਟ ਦੇ ਮੁਤਾਬਕ ਨੀਤੂ ਤੇ ਵਰੁਣ ਦੇ ਨਾਲ ਡਾਇਰੈਕਟਰ ਵੀ ਕੋਰੋਨਾ ਪੌਜ਼ੇਟਿਵ  ਪਾਏ ਗਏ ਹਨ। ਜਿਸ ਕਰਕੇ ਫਿਲਮ ਦੀ ਸ਼ੂਟਿੰਗ ਨੂੰ ਰੋਕ ਦਿੱਤਾ ਗਿਆ ਹੈ। ਹਾਲ ਹੀ 'ਚ ਨੀਤੂ ਕਪੂਰ ਨੇ ਕੋਵਿਡ ਟੈਸਟ ਕਰਵਾਉਂਦੇ ਹੋਏ ਆਪਣਾ ਵੀਡੀਓ ਸ਼ੇਅਰ ਕੀਤਾ ਸੀ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਸੀ ਕਿ ਸੇਫਟੀ ਫਰਸਟ। ਤੁਹਾਨੂੰ ਦਸ ਦਈਏ ਕਿ ਫਿਲਮ ਜੁਗ ਜੁਗ ਜੀਓ 'ਚ ਅਨਿਲ ਕਪੂਰ, ਨੀਤੂ ਤੇ ਵਰੁਣ ਧਵਨ ਮੁਖ ਭੂਮਿਕਾ ਨਿਭਾ ਰਹੇ ਹਨ।


ਇਨ੍ਹਾਂ ਤੋਂ ਇਲਾਵਾ ਪ੍ਰਾਜਕਤਾ ਕੋਹਲੀ ਤੇ ਕਿਆਰਾ ਅਡਵਾਨੀ ਵੀ ਇਸ ਫਿਲਮ ਦਾ ਹਿੱਸਾ ਹਨ। ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਨੀਤੂ ਕਪੂਰ ਨੇ ਇਕ ਇਮੋਸ਼ਨਲ ਪੋਸਟ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਾਲਾਂ ਬਾਅਦ ਸੈੱਟ 'ਤੇ ਆਈ ਹਾਂ। ਤੇ ਮੈਂ ਰਿਸ਼ੀ ਕਪੂਰ ਦੀ ਮੌਜੂਦਗੀ ਮਹਿਸੂਸ ਕਰ ਰਹੀ ਹਾਂ।