ਨਵੀਂ ਦਿੱਲੀ: ਬਾਲੀਵੁੱਡ ਦੇ ਕਈ ਕਲਾਕਾਰ ਅਤੇ ਪੰਜਾਬੀ ਕਲਾਕਾਰ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਇਸ ਦੇ ਨਾਲ ਹੀ ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਾ ਰਿਤੇਸ਼ ਦੇਸ਼ਮੁਖ ਨੇ ਵੀ ਕਿਸਾਨਾਂ ਬਾਰੇ ਟਵੀਟ ਕੀਤਾ ਹੈ, ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਜੇ ਤੁਸੀਂ ਅੱਜ ਖਾ ਰਹੇ ਹੋ ਤਾਂ ਉਸ ਲਈ ਇੱਕ ਕਿਸਾਨ ਦਾ ਧੰਨਵਾਦ ਕਰੋ। ਰਿਤੇਸ਼ ਦੇਸ਼ਮੁਖ ਦਾ ਕਿਸਾਨਾਂ ਨੂੰ ਲੈ ਕੇ ਇਹ ਟਵੀਟ ਕਾਫੀ ਸੁਰਖੀਆਂ 'ਚ ਹੈ।

ਰਿਤੇਸ਼ ਦੇਸ਼ਮੁਖ ਨੇ ਆਪਣੇ ਟਵੀਟ ਵਿੱਚ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਜੇਕਰ ਤੁਸੀਂ ਅੱਜ ਖਾ ਰਹੇ ਹੋ, ਤਾਂ ਇਸ ਲਈ ਕਿਸਾਨ ਦਾ ਧੰਨਵਾਦ ਕਰੋ। ਮੈਂ ਸਾਡੇ ਦੇਸ਼ ਦੇ ਹਰ ਇੱਕ ਕਿਸਾਨ ਨਾਲ ਇੱਕਜੁਟਤਾ ਨਾਲ ਖੜਾ ਹਾਂ।"



ਰਿਤੇਸ਼ ਦੇਸ਼ਮੁਖ ਦੇ ਇਸ ਟਵੀਟ 'ਤੇ ਫੈਨਸ ਵੀ ਕਾਫੀ ਕਮੈਂਟ ਕਰ ਰਹੇ ਹਨ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਰਿਤੇਸ਼ ਦੇਸ਼ਮੁਖ ਨੇ ਇਸ ਤਰ੍ਹਾਂ ਦੇ ਸਮਕਾਲੀ ਮੁੱਦਿਆਂ ‘ਤੇ ਆਪਣੀ ਰਾਏ ਪੇਸ਼ ਕੀਤੀ ਹੈ। ਕਿਸਾਨਾਂ ਤੋਂ ਲੈ ਕੇ ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਤੱਕ ਰਿਤੇਸ਼ ਦੇਸ਼ਮੁਖ ਅਕਸਰ ਟਵੀਟ ਕਰਦੇ ਦਿਖਾਈ ਦਿੰਦੇ ਹਨ।