ਮੁੰਬਈ: ਐਕਟਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਆਏ ਦਿਨ ਸੁਰਖੀਆਂ ‘ਚ ਰਹਿੰਦੇ ਹਨ। ਦੋਨਾਂ ਦੇ ਵਿਆਹ ਨੂੰ ਲੈ ਕੇ ਹੁਣ ਵੱਡੀ ਖ਼ਬਰ ਸਾਹਮਣੇ ਆਈ ਹੈ। ਜੀ ਹਾਂ, ਖ਼ਬਰ ਆਈ ਹੈ ਕਿ ਵਰੁਣ ਦਵਨ ਆਪਣੀ ਗਰਲਫ੍ਰੈਂਡ ਨਤਾਸ਼ਾ ਦਲਾਲ ਨਾਲ ਇਸ ਸਾਲ ਨਵੰਬਰ ‘ਚ ਵਿਆਹ ਕਰ ਸਕਦੇ ਹਨ। ਇਸ ਬਾਰੇ ਉਨ੍ਹਾਂ ਨੇ ਹਾਲ ਹੀ ‘ਚ ਇੱਕ ਇੰਟਰਵਿਊ ‘ਚ ਗੱਲ ਕੀਤੀ।
ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਕਿ ਇਹ ਤੈਅ ਹੈ ਕਿ ਉਹ ਅਤੇ ਨਤਾਸ਼ਾ ਦੇ ਨਾਲ ਵਿਆਹ ਕਰਨਗੇ। ਜੇਕਰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮਾਂ ‘ਕਲੰਕ’ ਅਤੇ ‘ਏਬੀਸੀਡੀ-3’ ਦੀ ਸ਼ੂਟਿੰਗ ਸਮੇਂ ‘ਤੇ ਪੂਰੀ ਹੋ ਜਾਂਦੀ ਹੈ ਤਾਂ ਉਹ ਨਵੰਬਰ ‘ਚ ਨਤਾਸ਼ਾ ਦਲਾਲ ਨਾਲ ਵਿਆਹ ਕਰ ਲੈਣਗੇ। ਪਰ ਜੇਕਰ ਫ਼ਿਲਮਾਂ ਦੀ ਸ਼ੂਟਿੰਗ ‘ਚ ਸਮਾਂ ਲੱਗਿਆ ਤਾਂ ਵਿਆਹ ਨਵੰਬਰ ਦੀ ਥਾਂ ਦਸੰਬਰ ‘ਚ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਵਰੁਣ ਨੇ ਕਰਨ ਜੌਹਰ ਦੇ ਚੈਟ ਸ਼ੋਅ ‘ਚ ਆਪਣੇ ਨਤਾਸ਼ਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਆਪਣੇ ਅਫੇਅਰ ਨੂੰ ਇਸ ਸ਼ੋਅ ‘ਤੇ ਕੰਫਰਮ ਕੀਤਾ ਸੀ। ਕਰਨ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਵਰੁਣ ਨੇ ਕਿਹਾ ਸੀ ਕਿ ਜੀ ਹਾਂ ਮੈਂ ਨਤਾਸ਼ਾ ਨੂੰ ਡੇਟ ਕਰ ਰਿਹਾ ਹਾਂ। ਅਸੀਂ ਕੱਪਲ ਹਾਂ ਅਤੇ ਮੈਨ ਜਲਦੀ ਹੀ ਨਤਾਸ਼ਾ ਨਾਲ ਵਿਆਹ ਦੀ ਪਲਾਨਿੰਗ ਕਰ ਰਿਹਾ ਹਾਂ। ਨਤਾਸ਼ਾ ਇੱਕ ਫੈਸ਼ਨ ਡਿਜ਼ਾਈਨਰ ਹੈ।