ਹੁਣ ‘ਏਬੀਸੀਡੀ-3’ ਦੀ ਕਾਸਟ ਨਾਲ ਜੁੜੀ ਇੱਕ ਹੋਰ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਵਰੁਣ ਨੇ ਫ਼ਿਲਮ ਲਈ ਕਾਫੀ ਵੱਡੀ ਰਕਮ ਲਈ ਹੈ। ਜੀ ਹਾਂ, ਵਰੁਣ ਨੇ ਇਸ ਫ਼ਿਲਮ ਲਈ 21 ਕਰੋੜ ਰੁਪਏ ਫੀਸ ਲਈ ਹੈ। ਇਸ ਦੇ ਨਾਲ ਹੀ ਉਹ ਆਪਣੀ ਜੈਨਰੇਸ਼ਨ ਦੇ ਸਭ ਤੋਂ ਮਹਿੰਗੇ ਸਟਾਰ ਬਣੇ ਹਨ। ਵਰੁਣ ਤੋਂ ਬਾਅਦ ਰਣਵੀਰ ਕਪੂਰ ਤੇ ਰਣਵੀਰ ਸਿੰਘ ਦਾ ਨਾਂ ਆਉਂਦਾ ਹੈ।
ਫ਼ਿਲਮ ਦੀ ਗੱਲ ਕਰੀਏ ਤਾਂ ਇਹ ਕੈਟਰੀਨਾ ਤੇ ਵਰੁਣ ਦੀ ਰੋਮਾਂਟਿਕ ਫ਼ਿਲਮ ਨਾ ਹੋ ਕੇ ਡਾਂਸ ਫ਼ਿਲਮ ਹੀ ਹੋਵੇਗੀ ਕਿਉਂਕਿ ਰੈਮੋ ਰੋਮਾਂਟਿਕ ਫ਼ਿਲਮਾਂ ਨਹੀਂ ਕਰਨਾ ਚਾਹੁੰਦੇ। ‘ਏਬੀਸੀਡੀ-3’ ਦੀ ਸ਼ੂਟਿੰਗ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਜਿਸ ‘ਚ 5 ਵੱਡੇ ਗਾਣੇ ਹੋਣਗੇ।