ਨਤਾਸ਼ਾ ਦਲਾਲ ਕਰ ਰਹੀ ਹੈ ਖਰੀਦਾਰੀ, ਜਲਦੀ ਵਰੁਣ ਬਣੇਗਾ ਦੁਲਹਾ
ਏਬੀਪੀ ਸਾਂਝਾ | 29 Jan 2019 09:48 AM (IST)
ਮੁੰਬਈ: ਇਸ ਸਾਲ ਵੀ ਕਈ ਸਟਾਰਸ ਵਿਆਹ ਦੇ ਬੰਧਨ ‘ਚ ਬੰਨ੍ਹੇ ਜਾਣਗੇ। ਜਿਨ੍ਹਾਂ ’ਚ ਸਭ ਤੋਂ ਪਹਿਲਾ ਨਾਂ ਹੈ ਰਣਬੀਰ ਕਪੂਰ ਅਤੇ ਆਲਿਆ ਭੱਟ ਦਾ। ਪਰ ਇਸ ‘ਚ ਆਲਿਆ ਦੇ ਬੇਸਟ ਫ੍ਰੈਂਡ ਵਰੁਣ ਧਵਨ ਦਾ ਨਾਂਅ ਵੀ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ। ਵਰੁਣ ਲੰਬੇ ਸਮੇਂ ਤੋਂ ਨਤਾਸ਼ਾ ਦਲਾਲ ਨੂੰ ਡੇਟ ਕਰ ਰਹੇ ਹਨ। ਅਕਸਰ ਹੀ ਬਾਲੀਵੁੱਡ ਇਵੈਂਟਸ ‘ਤੇ ਦੋਵਾਂ ਦੀ ਕੈਮਿਸਟਰੀ ਦੇਖਣ ਨੂੰ ਮਿਲ ਹੀ ਜਾਂਦੀ ਹੈ। ਪਰ ਦੋਵਾਂ ਚੋਂ ਅੱਜ ਤਕ ਕਦੇ ਕਿਸੇ ਨੇ ਅਪਾਣੇ ਪਿਆਰ ਦਾ ਇਜ਼ਹਾਰ ਖੁਲ੍ਹ ਕੇ ਨਹੀਂ ਕੀਤਾ। ਪਰ ਹਾਲ ਹੀ ‘ਚ ਵਰੁਣ ਨੇ ਕਰਨ ਜੌਹਰ ਦੇ ਚੈੱਟ ਸ਼ੌਅ ‘ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਦਿਲ ਨਤਾਸ਼ਾ ਲਈ ਧੜਕਦਾ ਹੈ ਅਤੇ ਉਹ ਉਸ ਨਾਲ ਹੀ ਵਿਆਹ ਕਰਨਗੇ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਵਰੁਣ ਅਤੇ ਨਤਾਸ਼ਾ ਇਸ ਸਾਲ ਨਵੰਬਰ ‘ਚ ਵਿਆਹ ਕਰ ਸਕਦੇ ਹਨ। ਰਿਪੋਰਟਸ ਦੀ ਮਨੀਏ ਤਾਂ ਨਤਾਸ਼ਾ ਨੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਆਪਣੇ ਵਿਆਹ ਦੀ ਸ਼ੌਪਿੰਗ ਵੀ ਖੁਦ ਕਰਨਾ ਹੀ ਪਸੰਦ ਕਰਦੀ ਹੈ। ਇਸੇ ਲਈ ਨਤਾਸ਼ਾ ਨੂੰ ਕਪੜਿਆਂ ਫੂਲਾਂ ਅਤੇ ਗਹਿਣੀਆਂ ਦੀ ਦੁਕਾਨਾਂ ‘ਤੇ ਸਪੌਟ ਕੀਤਾ ਜਾ ਰਿਹਾ ਹੈ। ਖੈਰ ਦੋਵਾਂ ਦੇ ਇਸ ਐਲਾਨ ਦਾ ਫੈਨਸ ਨੂੰ ਉਨੀ ਹੀ ਬੇਸਬਰੀ ਨਾਲ ਇੰਤਜ਼ਾ ਰਹੈ ਜਿਨਾਂ ਵਰੁਣ ਦੀ ਫ਼ਿਲਮ ‘ਕਲੰਕ’ ਦੇ ਰਿਲੀਜ਼ ਹੋਣ ਦਾ ਹੈ।