ਮਬੰਈ: ਫਿਲਮ ਜਗਤ ਦੇ ਮਸ਼ਹੂਰ ਅਦਾਕਾਰ ਜਗਦੀਪ ਦਾ ਦਿਹਾਂਤ ਹੋ ਗਿਆ ਹੈ।ਜਗਦੀਪ 81 ਸਾਲਾ ਦੇ ਸਨ।ਜਗਦੀਪ ਅਮਿਤਾਭ ਬੱਚਨ ਅਤੇ ਧਰਮਿੰਦਰ ਸਟਾਰਰ ਫਿਲਮ 'ਸ਼ੋਲੇ' ਦੇ ਕਿਰਦਾਰ 'ਚ ਸੂਰਮਾ ਭੋਪਾਲੀ ਲਈ ਪਹਿਚਾਨੇ ਜਾਂਦੇ ਹਨ। ਉਨ੍ਹਾਂ ਦੇ ਦੇਹਾਂਤ ਦੇ ਕਾਰਨਾਂ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ।
ਉਨ੍ਹਾਂ ਦਾ ਅਸਲ ਨਾਮ ਸਈਦ ਇਸ਼ਤਿਆਕ ਅਹਿਮਦ ਜਾਫਰੀ ਸੀ ਅਤੇ ਉਹ ਬਾਲੀਵੁੱਡ ਅਭਿਨੇਤਾ ਜਾਵੇਦ ਜਾਫਰੀ ਅਤੇ ਟੀਵੀ ਨਿਰਦੇਸ਼ਕ ਨਾਵੇਦ ਜਾਫਰੀ ਦੇ ਪਿਤਾ ਵੀ ਸਨ।